ਕੈਨੇਡਾ – ਮੈਕਸੀਕੋ ‘ਤੇ ਅੱਜ ਤੋਂ ਲਾਗੂ ਟੈਰਿਫ, ਟਰੰਪ ਨੇ ਕਿਹਾ- ਇਸ ‘ਚ ਦੇਰੀ ਦੀ ਕੋਈ ਗੁੰਜਾਇਸ਼ ਨਹੀਂ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਲਾਨ ਕੀਤਾ ਹੈ ਕਿ ਕੈਨੇਡਾ ਅਤੇ ਮੈਕਸੀਕੋ ‘ਤੇ ਮੰਗਲਵਾਰ ਯਾਨੀ ਅੱਜ ਤੋਂ 25 ਫੀਸਦੀ ਟੈਰਿਫ ਲਾਗੂ ਹੋ ਜਾਵੇਗਾ। ਟਰੰਪ ਨੇ ਕਿਹਾ ਕਿ ਇਸ ਵਿੱਚ ਦੇਰੀ ਦੀ ਕੋਈ ਗੁੰਜਾਇਸ਼ ਨਹੀਂ ਹੈ। ਟਰੰਪ ਨੇ ਇਹ ਵੀ ਸੰਕੇਤ ਦਿੱਤਾ ਹੈ ਕਿ ਉਹ ਦੋਵਾਂ ਦੇਸ਼ਾਂ ਵਿਚਕਾਰ ਵਪਾਰਕ ਅਸੰਤੁਲਨ ਨੂੰ ਸੰਤੁਲਿਤ ਕਰਨਾ ਚੌਂਦੇ ਹਨ ਅਤੇ ਹੋਰ ਫੈਕਟਰੀਆਂ ਨੂੰ ਅਮਰੀਕਾ ਵਿੱਚ ਤਬਦੀਲ ਕਰਨ ਲਈ ਉਤਸ਼ਾਹਿਤ ਕਰਨਾ ਚਾਹੁੰਦੇ ਹਨ। ਇਸ ਤੋਂ ਇਲਾਵਾ ਫਰਵਰੀ ‘ਚ ਚੀਨ ‘ਤੇ ਲਗਾਏ ਗਏ 10 ਫੀਸਦੀ ਟੈਰਿਫ ਨੂੰ ਵਧਾ ਕੇ 20 ਫੀਸਦੀ ਕਰ ਦਿੱਤਾ ਗਿਆ ਹੈ।
25% ਟੈਰਿਫ ਲਗਾਉਣ ਦੇ ਆਦੇਸ਼
ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਟਰੰਪ ਦੇ ਐਲਾਨ ‘ਤੇ ਜਵਾਬੀ ਟੈਰਿਫ ਲਗਾਉਣ ਦੀ ਗੱਲ ਕੀਤੀ ਹੈ। ਉਨ੍ਹਾਂ ਕਿਹਾ ਕਿ ਅਗਲੇ 21 ਦਿਨਾਂ ਵਿੱਚ ਅਮਰੀਕਾ 155 ਬਿਲੀਅਨ ਡਾਲਰ ਦੇ ਆਯਾਤ ‘ਤੇ 25 ਫੀਸਦੀ ਟੈਰਿਫ ਲਗਾਏਗਾ। ਦੱਸ ਦਈਏ ਕਿ ਡੋਨਾਲਡ ਟਰੰਪ ਨੇ 1 ਫਰਵਰੀ ਨੂੰ ਕੈਨੇਡਾ-ਮੈਕਸੀਕੋ ‘ਤੇ ਜਾਰੀ ਕੀਤੇ ਸਨ। ਇਹ 4 ਫਰਵਰੀ ਤੋਂ ਲਾਗੂ ਹੋਣਾ ਸੀ। ਬਾਅਦ ਵਿੱਚ ਦੋਵਾਂ ਦੇਸ਼ਾਂ ਦੇ ਨੇਤਾਵਾਂ ਨੇ ਟਰੰਪ ਨਾਲ ਗੱਲਬਾਤ ਕੀਤੀ। ਇਸ ਤੋਂ ਬਾਅਦ ਟੈਰਿਫ ਨੂੰ ਅਗਲੇ 30 ਦਿਨਾਂ ਲਈ ਮੁਲਤਵੀ ਕਰ ਦਿੱਤਾ ਗਿਆ। ਟੈਰਿਫ ਦੇ ਐਲਾਨ ਤੋਂ ਬਾਅਦ ਅਮਰੀਕੀ ਸਟਾਕ ਮਾਰਕੀਟ ਵਿੱਚ ਗਿਰਾਵਟ ਆਈ ਹੈ। ਅਮਰੀਕਾ ਦਾ S&P 500 ਇੰਡੈਕਸ 2% ਡਿੱਗਿਆ ਹੈ।