ਨਵੀਂ ਦਿੱਲੀ, 19 ਮਾਰਚ 2025 – ਸੁਨੀਤਾ ਵਿਲੀਅਮਸ ਸੁਰੱਖਿਅਤ ਅਤੇ ਤੰਦਰੁਸਤ ਧਰਤੀ ‘ਤੇ ਪਰਤ ਆਈ ਹੈ। ਭਾਰਤੀ ਸਮੇਂ ਮੁਤਾਬਕ ਅੱਜ ਤੜਕੇ 3:58 ਵਜੇ ਡਰੈਗਨ ਕੈਪਸੂਲ ਫਲੋਰੀਡਾ ਦੇ ਸਮੁੰਦਰ ਵਿੱਚ ਡਿੱਗਿਆ। ਜਿਵੇਂ ਹੀ ਡ੍ਰੈਗਨ ਕੈਪਸੂਲ ਜ਼ੋਰਦਾਰ ਝਟਕੇ ਨਾਲ ਸਮੁੰਦਰ ਵਿੱਚ ਡਿੱਗਿਆ ਤਾਂ ਉੱਥੇ ਇੱਕ ਅਦਭੁਤ ਨਜ਼ਾਰਾ ਦੇਖਣ ਨੂੰ ਮਿਲਿਆ। ਸੁਨੀਤਾ ਦੀ ਕਿਸ਼ਤੀ ਨੂੰ ਸਮੁੰਦਰ ਵਿੱਚ ਡੌਲਫਿਨਾਂ ਨੇ ਘੇਰ ਲਿਆ ਅਤੇ ਉਹ ਸਮੁੰਦਰ ਵਿੱਚ ਛਾਲ ਮਾਰਨ ਲੱਗ ਪਈਆਂ। ਇੰਝ ਲੱਗ ਰਿਹਾ ਸੀ ਜਿਵੇਂ ਇਹ ਮੱਛੀਆਂ 9 ਮਹੀਨਿਆਂ ਬਾਅਦ ਧਰਤੀ ‘ਤੇ ਵਾਪਸ ਆਈ ਸੁਨੀਤਾ ਦਾ ਸਵਾਗਤ ਕਰ ਰਹੀਆਂ ਹੋਣ। ਇਹ ਬਹੁਤ ਖੂਬਸੂਰਤ ਨਜ਼ਾਰਾ ਸੀ।
ਸੁਨੀਤਾ ਨੂੰ ਧਰਤੀ ‘ਤੇ ਲਿਆਉਣ ‘ਚ ਅਹਿਮ ਭੂਮਿਕਾ ਨਿਭਾਉਣ ਵਾਲੇ ਉਦਯੋਗਪਤੀ ਐਲੋਨ ਮਸਕ ਨੇ ਇਸ ਵੀਡੀਓ ਨੂੰ ਐਕਸ ‘ਤੇ ਦੁਬਾਰਾ ਪੋਸਟ ਕੀਤਾ ਹੈ। ਜ਼ਿਕਰਯੋਗ ਹੈ ਕਿ ਇਸ ਮਿਸ਼ਨ ਦੀ ਸਫਲਤਾ ਨਾਲ 9 ਮਹੀਨਿਆਂ ਤੋਂ ਪੁਲਾੜ ‘ਚ ਫਸੀ ਸੁਨੀਤਾ ਵਿਲੀਅਮਸ ਆਪਣੇ ਇਕ ਹੋਰ ਸਾਥੀ ਬੁਚ ਵਿਲਮੋਰ ਨਾਲ ਧਰਤੀ ‘ਤੇ ਪਹੁੰਚ ਗਈ ਹੈ। ਇਸ ਮਿਸ਼ਨ ਵਿੱਚ ਦੋ ਹੋਰ ਪੁਲਾੜ ਯਾਤਰੀ ਨਿਕ ਹੇਗ ਅਤੇ ਰੂਸੀ ਪੁਲਾੜ ਯਾਤਰੀ ਅਲੈਗਜ਼ੈਂਡਰ ਗੋਰਬੁਨੋਵ ਵੀ ਪੁਲਾੜ ਤੋਂ ਆਏ ਹਨ।
ਇਹ ਵੀ ਪੜ੍ਹੋ: ਚੰਡੀਗੜ੍ਹ ਪਹੁੰਚੇ ਪੰਜਾਬ ਕਿੰਗਜ਼ ਦੇ ਖਿਡਾਰੀ: ਮੁੱਲਾਂਪੁਰ ਸਟੇਡੀਅਮ ਵਿੱਚ ਕੀਤਾ ਅਭਿਆਸ, ਰਾਜਸਥਾਨ ਰਾਇਲਜ਼ ਨਾਲ ਮੁਕਾਬਲਾ 5 ਅਪ੍ਰੈਲ ਨੂੰ
ਭਾਰਤੀ ਸਮੇਂ ਮੁਤਾਬਕ ਅੱਜ ਤੜਕੇ 3:58 ਵਜੇ ਡਰੈਗਨ ਕੈਪਸੂਲ ਫਲੋਰੀਡਾ ਦੇ ਸਮੁੰਦਰ ਵਿੱਚ ਡਿੱਗਿਆ। ਇਸ ਦੀ ਸਪੀਡ ਨੂੰ ਕੰਟਰੋਲ ਕਰਨ ਲਈ ਇਸ ਦੇ ਨਾਲ ਚਾਰ ਪੈਰਾਸ਼ੂਟ ਜੁੜੇ ਹੋਏ ਸਨ। ਜਿਵੇਂ ਹੀ ਡਰੈਗਨ ਕੈਪਸੂਲ ਨੇ ਸਮੁੰਦਰ ਦੀ ਸਤ੍ਹਾ ਨੂੰ ਛੂਹਿਆ। ਚਾਰੇ ਪੈਰਾਸ਼ੂਟ ਹੌਲੀ-ਹੌਲੀ ਡਿੱਗ ਪਏ। ਇਸ ਤੋਂ ਬਾਅਦ ਉਤਸੁਕ ਡੌਲਫਿਨਾਂ ਦੇ ਇੱਕ ਸਮੂਹ ਨੇ ਡਰੈਗਨ ਕੈਪਸੂਲ ਨੂੰ ਘੇਰ ਲਿਆ ਅਤੇ ਇਸਦੇ ਚੱਕਰ ਲਗਾਉਣੇ ਸ਼ੁਰੂ ਕਰ ਦਿੱਤੇ। ਇਹ ਬਹੁਤ ਖੂਬਸੂਰਤ ਤਸਵੀਰ ਸੀ। ਇਸ ਪੋਸਟ ਨੂੰ ਐਲੋਨ ਮਸਕ ਨੇ ਸ਼ੇਅਰ ਕੀਤਾ ਹੈ।
ਜ਼ਿਕਰਯੋਗ ਹੈ ਕਿ ਜੂਨ 2024 ‘ਚ ਸੁਨੀਤਾ ਵਿਲੀਅਮਸ ਸਿਰਫ 8 ਦਿਨਾਂ ਲਈ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਗਈ ਸੀ। ਇਸ ਮਿਸ਼ਨ ‘ਤੇ ਬੁਚ ਵਿਲਮੋਰ ਵੀ ਉਸ ਦੇ ਨਾਲ ਸੀ। ਸਮੱਸਿਆ ਉਦੋਂ ਪੈਦਾ ਹੋ ਗਈ ਜਦੋਂ ਬੋਇੰਗ ਦਾ ਸਟਾਰਲਾਈਨਰ ਪੁਲਾੜ ਯਾਨ, ਜਿਸ ਨੇ ਉਨ੍ਹਾਂ ਨੂੰ ਧਰਤੀ ‘ਤੇ ਵਾਪਸ ਲਿਆਉਣਾ ਸੀ, ਟੁੱਟ ਗਿਆ। ਇਸ ਤੋਂ ਬਾਅਦ ਲੰਬਾ ਸਮਾਂ ਉਡੀਕ ਕਰਨੀ ਪਈ।