ਦੱਖਣੀ ਕੋਰੀਆ ਦੀ ਸੰਵਿਧਾਨਕ ਅਦਾਲਤ ਨੇ ਸ਼ੁੱਕਰਵਾਰ ਨੂੰ ਅਧਿਕਾਰਤ ਤੌਰ ‘ਤੇ ਰਾਸ਼ਟਰਪਤੀ ਯੂਨ ਸੁਕ ਯੇਓਲ ਨੂੰ ਉਨ੍ਹਾਂ ਦੇ ਅਹੁਦੇ ਤੋਂ ਬਰਖਾਸਤ ਕਰ ਦਿੱਤਾ। ਅਦਾਲਤ ਨੇ ਇਹ ਫੈਸਲਾ ਸਰਬਸੰਮਤੀ ਨਾਲ ਦਿੱਤਾ ਹੈ। ਕੋਰੀਆ ਵਿੱਚ ਅਗਲੇ 2 ਮਹੀਨਿਆਂ ਵਿੱਚ ਰਾਸ਼ਟਰਪਤੀ ਚੋਣਾਂ ਹੋਣੀਆਂ ਹਨ। ਦੱਸ ਦਇਏ ਕਿ ਯੋਲ ਨੇ 3 ਦਸੰਬਰ ਨੂੰ ਦੇਸ਼ ਵਿੱਚ ਮਾਰਸ਼ਲ ਲਾਅ (ਐਮਰਜੈਂਸੀ) ਦਾ ਐਲਾਨ ਕਰ ਦਿੱਤਾ ਸੀ। ਇਸ ਦੇ ਨਾਲ ਹੀ ਦੇਸ਼ ਦੀ ਪਾਰਲੀਮੈਂਟ (ਨੈਸ਼ਨਲ ਅਸੈਂਬਲੀ) ਵਿੱਚ ਫੌਜ ਅਤੇ ਪੁਲਿਸ ਅਫਸਰ ਵੀ ਭੇਜੇ।
ਲੰਡਨ ਤੋਂ ਮੁੰਬਈ ਆ ਰਹੇ ਯਾਤਰੀ 40 ਘੰਟਿਆਂ ਤੋਂ ਤੁਰਕੀ ‘ਚ ਫਸੇ
ਯੂਨ ਸੁਕ ਯੇਓਲ ਦੇ ਮਾਰਸ਼ਲ ਲਾਅ ਦੇ ਕਦਮ ਦੇ ਖਿਲਾਫ ਨਾ ਸਿਰਫ ਵਿਰੋਧੀ ਧਿਰ ਸਗੋਂ ਦੇਸ਼ ਦੇ ਸਾਰੇ ਸੰਸਦ ਮੈਂਬਰ ਇਕਜੁੱਟ ਦਿਖਾਈ ਦਿੱਤੇ ਸਨ। ਦਰਅਸਲ, ਰਾਸ਼ਟਰਪਤੀ ਯੂਨ ਸੁਕ ਯੇਓਲ ਨੇ ਮਾਰਸ਼ਲ ਲਾਅ ਲਗਾਉਣ ਦਾ ਕੋਈ ਸਪੱਸ਼ਟ ਕਾਰਨ ਨਹੀਂ ਦੱਸਿਆ ਸੀ। ਉਨ੍ਹਾਂ ਨੇ ਵਿਰੋਧੀ ਧਿਰ ‘ਤੇ ਸੱਤਾ ਵਿਰੋਧੀ ਗਤੀਵਿਧੀਆਂ ‘ਚ ਸ਼ਾਮਲ ਹੋਣ ਅਤੇ ਸਰਕਾਰ ਨੂੰ ਕਮਜ਼ੋਰ ਕਰਨ ਦਾ ਦੋਸ਼ ਲਗਾਇਆ ਸੀ। ਨੈਸ਼ਨਲ ਅਸੈਂਬਲੀ ਵਿੱਚ ਵਿਰੋਧੀ ਧਿਰ ਵੱਲੋਂ ਰਾਸ਼ਟਰਪਤੀ ਦੇ ਖਿਲਾਫ ਮਹਾਦੋਸ਼ ਲਈ ਵੋਟਿੰਗ ਦੇ ਤਿੰਨ ਮਹੀਨਿਆਂ ਤੋਂ ਵੱਧ ਸਮੇਂ ਬਾਅਦ ਸੁਪਰੀਮ ਕੋਰਟ ਦਾ ਇਹ ਫੈਸਲਾ ਆਇਆ ਹੈ। ਜਿਸ ਵਿੱਚ ਯੂਨ ਸੂਕ ਯੇਓਲ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਅਜਿਹੇ ‘ਚ ਦੱਖਣੀ ਕੋਰੀਆ ‘ਚ ਨਵੇਂ ਰਾਸ਼ਟਰਪਤੀ ਦੀ ਚੋਣ ਲਈ ਦੋ ਮਹੀਨਿਆਂ ਦੇ ਅੰਦਰ ਦੁਬਾਰਾ ਵੋਟਿੰਗ ਹੋ ਸਕਦੀ ਹੈ।