ਪਾਕਿਸਤਾਨੀ ਪ੍ਰਧਾਨ ਮੰਤਰੀ ਅਤੇ ਕ੍ਰਿਕਟਰਾਂ ਦੇ ਸੋਸ਼ਲ ਮੀਡੀਆ ਅਕਾਊਂਟ ਭਾਰਤ ‘ਚ BLOCK

0
139

ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅਪੂਰਨ ਮਾਹੌਲ ਪੈਦਾ ਹੋ ਗਿਆ ਹੈ। ਇਸ ਦੌਰਾਨ, ਭਾਰਤ ਸਰਕਾਰ ਪਾਕਿਸਤਾਨ ਵਿਰੁੱਧ ਸਖ਼ਤ ਰੁਖ਼ ਅਪਣਾ ਰਹੀ ਜਾਪਦੀ ਹੈ। ਹੁਣ ਭਾਰਤ ਵੱਲੋਂ ਇੱਕ ਹੋਰ ਡਿਜੀਟਲ ਸਟ੍ਰਾਇਕ ਕੀਤੀ ਗਈ ਹੈ। ਹੁਣ ਪਾਕਿਸਤਾਨ ਦੇ ਕ੍ਰਿਕਟਰਾਂ ਅਤੇ ਅਦਾਕਾਰਾਂ ਦੇ ਨਾਲ ਨਾਲ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦਾ ਯੂਟਿਊਬ ਚੈਨਲ ਵੀ ਰਡਾਰ ‘ਤੇ ਆ ਗਿਆ ਹੈ।

ਪੰਜਾਬੀ ਗਾਇਕ ਰੰਮੀ ਰੰਧਾਵਾ ਦੀ ਧੀ ਦਾ ਦੇਹਾਂਤ, ਸੋਸ਼ਲ ਮੀਡੀਆ ‘ਤੇ ਜਾਣਕਾਰੀ ਕੀਤੀ ਸਾਂਝੀ

ਦੱਸ ਦਈਏ ਕਿ ਕੇਂਦਰ ਸਰਕਾਰ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੇ ਅਧਿਕਾਰਤ ਯੂਟਿਊਬ ਚੈਨਲ ਨੂੰ ਭਾਰਤ ਵਿੱਚ ਬਲਾਕ ਕਰ ਦਿੱਤਾ। ਚੈਨਲ ਹੁਣ ਇਕ ਸੁਨੇਹਾ ਪ੍ਰਦਰਸ਼ਿਤ ਕਰ ਰਿਹਾ ਹੈ ਜਿਸ ਚ ਲਿਖਿਆ ਹੈ ‘ਇਹ ਸਮੱਗਰੀ ਰਾਸ਼ਟਰੀ ਸੁਰੱਖਿਆ ਜਾਂ ਜਨਤਕ ਵਿਵਸਥਾ ਨਾਲ ਸਬੰਧਤ ਸਰਕਾਰੀ ਆਦੇਸ਼ਾਂ ਕਾਰਨ ਇਸ ਦੇਸ਼ ਵਿੱਚ ਉਪਲਬਧ ਨਹੀਂ ਹੈ’।

ਇਸ ਤੋਂ ਪਹਿਲਾਂ ਪਾਕਿਸਤਾਨ ਦੇ ਵਿੱਤ ਮੰਤਰੀ ਖਵਾਜਾ ਆਸਿਫ ਅਤੇ ਫੌਜ ਦੇ ਮੀਡੀਆ ਵਿੰਗ ਆਈਐਸਪੀਆਰ ਦੇ ਖਾਤੇ ਵੀ ਬਲਾਕ ਕੀਤੇ ਜਾ ਚੁੱਕੇ ਹਨ। ਸਰਕਾਰ ਨੇ ਨਾ ਸਿਰਫ਼ ਸਿਆਸਤਦਾਨਾਂ ਵਿਰੁੱਧ, ਸਗੋਂ ਪਾਕਿਸਤਾਨੀ ਖਿਡਾਰੀਆਂ, ਸੋਸ਼ਲ ਮੀਡੀਆ ਪ੍ਰਭਾਵਕਾਂ ਅਤੇ ਨਿਊਜ਼ ਚੈਨਲਾਂ ਦੇ ਖਾਤਿਆਂ ‘ਤੇ ਵੀ ਕਾਰਵਾਈ ਕੀਤੀ ਹੈ।

ਡਿਜੀਟਲ ਸਟ੍ਰਾਇਕ ਤੋਂ ਬਹੁਤ ਸਾਰੇ ਕ੍ਰਿਕਟਰ ਅਤੇ ਅਦਾਕਾਰ ਵੀ ਪ੍ਰਭਾਵਿਤ ਹੋਏ ਹਨ। ਭਾਰਤ ਸਰਕਾਰ ਨੇ ਭਾਰਤ ਵਿੱਚ ਬਾਬਰ ਆਜ਼ਮ, ਮੁਹੰਮਦ ਆਮਿਰ, ਨਸੀਮ ਸ਼ਾਹ, ਸ਼ਾਹੀਨ ਅਫਰੀਦੀ, ਮੁਹੰਮਦ ਰਿਜ਼ਵਾਨ, ਹੈਰਿਸ ਰਉਫ ਅਤੇ ਇਮਾਮ ਉਲ ਹੱਕ ਦੇ ਇੰਸਟਾਗ੍ਰਾਮ ਅਕਾਊਂਟ ਵੀ ਬਲਾਕ ਕਰ ਦਿੱਤੇ।

LEAVE A REPLY

Please enter your comment!
Please enter your name here