ਮਾਸਕੋ ਦੀ ਇੱਕ ਅਦਾਲਤ ਨੇ ਟੈਲੀਗ੍ਰਾਮ ਮੈਸੇਂਜਰ ਨੂੰ 7 ਮਿਲੀਅਨ ਰੂਬਲ (ਲਗਭਗ $80,000) ਦਾ ਜੁਰਮਾਨਾ ਲਗਾਇਆ ਹੈ। ਇਹ ਕਾਰਵਾਈ ਉਨ੍ਹਾਂ ਰਿਪੋਰਟਾਂ ਤੋਂ ਬਾਅਦ ਕੀਤੀ ਗਈ ਹੈ ਜਿਸ ‘ਚ ਟੈਲੀਗ੍ਰਾਮ ਨੇ ਸਰਕਾਰ ਵਿਰੋਧੀ ਅਤੇ ਕੱਟੜਪੰਥੀ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਵਾਲੀ ਸਮੱਗਰੀ ਨੂੰ ਹਟਾਉਣ ਤੋਂ ਇਨਕਾਰ ਕਰ ਦਿੱਤਾ ਸੀ।
ਮਨੋਰੰਜਨ ਕਾਲੀਆ ਦੇ ਘਰ ਹੋਏ ਹਮਲੇ ਨੂੰ ਲੈ ਕੇ ਰਵਨੀਤ ਬਿੱਟੂ ਨੇ ਦਿੱਤਾ ਵੱਡਾ ਬਿਆਨ
ਰੂਸੀ ਸਮਾਚਾਰ ਏਜੰਸੀ TASS ਦੇ ਅਨੁਸਾਰ, ਅਦਾਲਤ ਨੇ ਕਿਹਾ ਕਿ “ਟੈਲੀਗ੍ਰਾਮ ਮੈਸੇਂਜਰ ਅਜਿਹੀ ਜਾਣਕਾਰੀ ਅਤੇ ਚੈਨਲਾਂ ਨੂੰ ਹਟਾਉਣ ਵਿੱਚ ਅਸਫਲ ਰਿਹਾ ਹੈ ਜਿਸ ਵਿੱਚ ਕੱਟੜਪੰਥੀ ਗਤੀਵਿਧੀਆਂ ਨੂੰ ਭੜਕਾਉਣ ਵਾਲੀ ਸਮੱਗਰੀ ਸੀ।” ਇਸ ਸਮੱਗਰੀ ਵਿੱਚ ਲੋਕਾਂ ਨੂੰ ਰੂਸੀ ਸਰਕਾਰ ਵਿਰੁੱਧ ਪ੍ਰਦਰਸ਼ਨਾਂ ਵਿੱਚ ਹਿੱਸਾ ਲੈਣ, ਯੂਕਰੇਨੀ ਫੌਜ ਦਾ ਸਮਰਥਨ ਕਰਨ ਅਤੇ ਰੇਲਵੇ ਆਵਾਜਾਈ ‘ਤੇ ਅੱਤਵਾਦੀ ਹਮਲੇ ਕਰਨ ਲਈ ਉਤਸ਼ਾਹਿਤ ਕਰਨ ਵਾਲੇ ਸੁਨੇਹੇ ਸ਼ਾਮਲ ਸਨ।
ਦੱਸ ਦਈਏ ਕਿ ਰੂਸੀ ਮੂਲ ਦੇ ਉੱਦਮੀ ਪਾਵੇਲ ਦੁਰੋਵ ਦੁਆਰਾ ਸਥਾਪਿਤ ਟੈਲੀਗ੍ਰਾਮ, ਵਰਤਮਾਨ ਵਿੱਚ ਦੁਬਈ ਵਿੱਚ ਸਥਿਤ ਹੈ। ਕੰਪਨੀ ਨੇ ਅਜੇ ਤੱਕ ਜੁਰਮਾਨੇ ਜਾਂ ਅਦਾਲਤ ਦੇ ਫੈਸਲੇ ‘ਤੇ ਕੋਈ ਟਿੱਪਣੀ ਨਹੀਂ ਕੀਤੀ ਹੈ। ਹਾਲਾਂਕਿ, ਇਹ ਪਲੇਟਫਾਰਮ ਰੂਸ ਵਿੱਚ ਬਹੁਤ ਮਸ਼ਹੂਰ ਹੈ ।