ਥਾਈਲੈਂਡ ਦੇ ਪ੍ਰਧਾਨ ਮੰਤਰੀ ਪੈਟੋਂਗਤਾਰਨ ਸ਼ਿਨਾਵਾਤਰਾ ਦੇ ਸੱਦੇ ‘ਤੇ, ਪ੍ਰਧਾਨ ਮੰਤਰੀ ਨਰਿੰਦਰ ਮੋਦੀ 3 ਤੋਂ 4 ਅਪ੍ਰੈਲ 2025 ਤੱਕ ਬੈਂਕਾਕ, ਥਾਈਲੈਂਡ ਦਾ ਦੌਰਾ ਕਰਨਗੇ। ਉਹ 4 ਅਪ੍ਰੈਲ ਨੂੰ ਹੋਣ ਵਾਲੇ 6ਵੇਂ ਬਿਮਸਟੇਕ ਸੰਮੇਲਨ ਵਿੱਚ ਹਿੱਸਾ ਲੈਣਗੇ। ਜਿਸ ਦੀ ਮੇਜ਼ਬਾਨੀ ਥਾਈਲੈਂਡ ਕਰ ਰਿਹਾ ਹੈ। ਇਸ ਤੋਂ ਇਲਾਵਾ ਇਹ ਦੌਰਾ ਅਧਿਕਾਰਤ ਅਤੇ ਦੁਵੱਲਾ ਵੀ ਹੋਵੇਗਾ। ਪ੍ਰਧਾਨ ਮੰਤਰੀ ਮੋਦੀ ਦੀ ਇਹ ਤੀਜੀ ਥਾਈਲੈਂਡ ਯਾਤਰਾ ਹੋਵੇਗੀ।
3 ਅਪ੍ਰੈਲ ਨੂੰ ਪ੍ਰਧਾਨ ਮੰਤਰੀ ਮੋਦੀ ਥਾਈਲੈਂਡ ਦੇ ਪ੍ਰਧਾਨ ਮੰਤਰੀ ਨਾਲ ਦੁਵੱਲੀ ਮੀਟਿੰਗ ਕਰਨਗੇ। ਦੋਵੇਂ ਨੇਤਾ ਆਪਸੀ ਸਹਿਯੋਗ ਦੀ ਸਮੀਖਿਆ ਕਰਨਗੇ ਅਤੇ ਭਵਿੱਖ ਲਈ ਨਵੀਆਂ ਯੋਜਨਾਵਾਂ ‘ਤੇ ਚਰਚਾ ਕਰਨਗੇ। ਭਾਰਤ ਅਤੇ ਥਾਈਲੈਂਡ ਸਮੁੰਦਰੀ ਗੁਆਂਢੀ ਹਨ ਅਤੇ ਸੱਭਿਆਚਾਰਕ, ਧਾਰਮਿਕ ਅਤੇ ਭਾਸ਼ਾਈ ਤੌਰ ‘ਤੇ ਡੂੰਘੇ ਸਬੰਧ ਸਾਂਝੇ ਕਰਦੇ ਹਨ। ਦੋਵਾਂ ਦੇਸ਼ਾਂ ਵਿਚਾਲੇ ਵਪਾਰ ਦੀ ਸਥਿਤੀ ਵਿਚ ਸਾਲ ਦਰ ਸਾਲ ਕਾਫੀ ਸੁਧਾਰ ਹੋਇਆ ਹੈ।
ਦੱਸ ਦਈਏ ਕਿ ਸਾਲ 2018 ਵਿੱਚ, ਭਾਰਤ ਨੇ ਥਾਈਲੈਂਡ ਨੂੰ 4.86 ਬਿਲੀਅਨ ਅਮਰੀਕੀ ਡਾਲਰ ਦਾ ਨਿਰਯਾਤ ਕੀਤਾ। ਜਦੋਂ ਕਿ 2021-22 ਵਿੱਚ ਦੁਵੱਲੇ ਵਪਾਰ ਵਿੱਚ 15 ਅਰਬ ਅਮਰੀਕੀ ਡਾਲਰ ਦਾ ਵਪਾਰ ਹੋਇਆ ਹੈ। ਪੋਰਟ ਕਨੈਕਟੀਵਿਟੀ, ਗਰਿੱਡ ਕਨੈਕਟੀਵਿਟੀ, ਪੈਟਰੋਲੀਅਮ ਪਾਈਪਲਾਈਨ ਆਦਿ ਵਰਗੇ ਵਿਸ਼ਿਆਂ ‘ਤੇ ਸਮਝੌਤੇ ਹੋਏ ।ਭਾਰਤ ਅਤੇ ਥਾਈਲੈਂਡ ਵਿਚਾਲੇ ਰੱਖਿਆ ਅਤੇ ਸਮੁੰਦਰੀ ਸੁਰੱਖਿਆ ਨੂੰ ਲੈ ਕੇ ਸਮਝੌਤਾ ਹੋਇਆ। ਦੋਵਾਂ ਦੇਸ਼ਾਂ ਦਾ ਜ਼ੋਰ ਆਰਥਿਕ ਅਤੇ ਵਪਾਰਕ ਖੇਤਰਾਂ ‘ਚ ਮਿਲ ਕੇ ਕੰਮ ਕਰਨ ‘ਤੇ ਰਿਹਾ ਹੈ ਸਾਹਮਣੇ ਆਈ ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਮੋਦੀ 4 ਅਪ੍ਰੈਲ ਨੂੰ ਸ਼੍ਰੀਲੰਕਾ ਦਾ ਦੌਰਾ ਵੀ ਕਰਨਗੇ, ਜਿੱਥੇ ਉਹ ਸ਼੍ਰੀਲੰਕਾ ਦੇ ਰਾਸ਼ਟਰਪਤੀ ਮਹਾਮਹਿਮ ਅਨੁਰਾ ਕੁਮਾਰਾ ਨਾਲ ਮੁਲਾਕਾਤ ਕਰਨਗੇ।