ਦੱਖਣੀ ਸੂਡਾਨ ‘ਚ ਜਹਾਜ਼ Crash, ਇਕ ਭਾਰਤੀ ਸਮੇਤ 20 ਦੀ ਮੌ/ਤ

0
70

ਦੱਖਣੀ ਸੂਡਾਨ ‘ਚ ਜਹਾਜ਼ Crash, ਇਕ ਭਾਰਤੀ ਸਮੇਤ 20 ਦੀ ਮੌ/ਤ

ਦੱਖਣੀ ਸੂਡਾਨ ਦੇ ਇੱਕ ਦੂਰ-ਦੁਰਾਡੇ ਇਲਾਕੇ ਵਿੱਚ ਬੁੱਧਵਾਰ ਨੂੰ ਇੱਕ ਭਿਆਨਕ ਜਹਾਜ਼ ਹਾਦਸਾ ਵਾਪਰਿਆ। ਇਸ ਹਾਦਸੇ ਵਿੱਚ ਇੱਕ ਭਾਰਤੀ ਨਾਗਰਿਕ ਸਮੇਤ ਘੱਟੋ-ਘੱਟ 20 ਲੋਕਾਂ ਦੀ ਮੌਤ ਹੋ ਗਈ। ਮੀਡੀਆ ਰਿਪੋਰਟ ਮੁਤਾਬਕ ਇਹ ਹਾਦਸਾ ਤੇਲ ਨਾਲ ਭਰਪੂਰ ਯੂਨਿਟੀ ਸਟੇਟ ਵਿੱਚ ਵਾਪਰਿਆ। ਸੂਬੇ ਦੇ ਸੂਚਨਾ ਨੇ ਦੱਸਿਆ ਕਿ ਚੀਨੀ ਤੇਲ ਕੰਪਨੀ ਗ੍ਰੇਟਰ ਪਾਇਨੀਅਰ ਆਪਰੇਟਿੰਗ ਕੰਪਨੀ ਦੁਆਰਾ ਕਿਰਾਏ ‘ਤੇ ਲਏ ਗਏ ਜਹਾਜ਼ ‘ਚ ਦੋ ਪਾਇਲਟਾਂ ਸਮੇਤ 21 ਲੋਕ ਸਵਾਰ ਸਨ।

ਸਿਰਫ਼ ਇੱਕ ਵਿਅਕਤੀ ਹੀ ਜ਼ਿੰਦਾ ਬਚਿਆ

ਉਨ੍ਹਾਂ ਕਿਹਾ ਕਿ ਜਹਾਜ਼ ਦੱਖਣੀ ਸੂਡਾਨ ਦੀ ਰਾਜਧਾਨੀ ਜੁਬਾ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਭਰਨ ਸਮੇਂ ਤੇਲ ਖੇਤਰ ਦੇ ਨੇੜੇ ਹਾਦਸਾਗ੍ਰਸਤ ਹੋ ਗਿਆ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਹਾਦਸਾ ਕਿਸ ਕਾਰਨ ਵਾਪਰਿਆ ਇਸ ਹਾਦਸੇ ‘ਚ 20 ਲੋਕਾਂ ਦੀ ਮੌਤ ਹੋ ਗਈ, ਸਿਰਫ਼ ਇੱਕ ਵਿਅਕਤੀ ਹੀ ਜ਼ਿੰਦਾ ਬਚਿਆ ਹੈ। ਸਾਰੇ ਤੇਲ ਕੰਪਨੀ ਜੀਪੀਓਸੀ ਦੇ ਕਰਮਚਾਰੀ ਸਨ। ਇਸ ਹਾਦਸੇ ‘ਚ 16 ਦੱਖਣੀ ਸੂਡਾਨੀਆਂ, ਦੋ ਚੀਨੀ ਨਾਗਰਿਕਾਂ ਅਤੇ 1 ਭਾਰਤੀ ਦੀ ਮੌਤ ਦੀ ਪੁਸ਼ਟੀ ਹੋਈ ਹੈ। ਹਾਦਸੇ ‘ਚ ਬਚੇ ਦੱਖਣੀ ਸੂਡਾਨ ਦੇ ਇੰਜੀਨੀਅਰ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।ਇਸ ਜਹਾਜ਼ ਨੂੰ ਚੀਨੀ ਤੇਲ ਕੰਪਨੀ ਗ੍ਰੇਟਰ ਪਾਇਨੀਅਰ ਆਪਰੇਟਿੰਗ ਕੰਪਨੀ ਨੇ ਕਿਰਾਏ ‘ਤੇ ਲਿਆ ਸੀ।

ਸ਼ੂਟਿੰਗ ਦੌਰਾਨ ਅਰਚਨਾ ਪੂਰਨ ਸਿੰਘ ਹੋਈ ਜ਼ਖਮੀ, ਹਸਪਤਾਲ ਤੋਂ ਵੀਡੀਓ ਆਈ ਸਾਹਮਣੇ, Fans ਦੀ ਵਧੀ ਚਿੰਤਾ!

LEAVE A REPLY

Please enter your comment!
Please enter your name here