ਪਾਕਿਸਤਾਨ ਨੇ ਭਾਰਤ ‘ਤੇ ਆਤਮਘਾਤੀ ਬੰਬ ਹਮਲਾ ਕਰਨ ਦਾ ਲਾਇਆ ਦੋਸ਼: 13 ਸੈਨਿਕਾਂ ਦੀ ਹੋਈ ਸੀ ਮੌਤ, ਭਾਰਤ ਨੇ ਦੋਸ਼ ਨਕਾਰੇ

0
7

ਨਵੀਂ ਦਿੱਲੀ, 29 ਜੂਨ 2025 – ਪਾਕਿਸਤਾਨ ਨੇ ਭਾਰਤ ‘ਤੇ ਖੈਬਰ ਪਖਤੂਨਖਵਾ ਸੂਬੇ ਦੇ ਉੱਤਰੀ ਵਜ਼ੀਰਿਸਤਾਨ ਜ਼ਿਲ੍ਹੇ ਵਿੱਚ ਇੱਕ ਫੌਜੀ ਕਾਫਲੇ ‘ਤੇ ਆਤਮਘਾਤੀ ਬੰਬ ਹਮਲਾ ਕਰਨ ਦਾ ਦੋਸ਼ ਲਗਾਇਆ ਹੈ। ਇਸ ਵਿੱਚ 13 ਸੈਨਿਕ ਮਾਰੇ ਗਏ ਸਨ। ਜਦ ਕਿ ਭਾਰਤ ਨੇ ਪਾਕਿਸਤਾਨ ਦੇ ਦੋਸ਼ਾਂ ਨੂੰ ਰੱਦ ਕਰ ਦਿੱਤਾ ਹੈ।

ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਐਕਸ ‘ਤੇ ਕਿਹਾ, “ਅਸੀਂ ਪਾਕਿਸਤਾਨੀ ਫੌਜ ਦਾ 28 ਜੂਨ ਨੂੰ ਵਜ਼ੀਰਸਤਾਨ ‘ਤੇ ਹੋਏ ਹਮਲੇ ਲਈ ਭਾਰਤ ਨੂੰ ਜ਼ਿੰਮੇਵਾਰ ਠਹਿਰਾਉਣ ਵਾਲਾ ਇੱਕ ਅਧਿਕਾਰਤ ਬਿਆਨ ਦੇਖਿਆ ਹੈ।” ਅਸੀਂ ਇਸ ਬਿਆਨ ਨੂੰ ਪੂਰੀ ਤਰ੍ਹਾਂ ਨਾਲ ਰੱਦ ਕਰਦੇ ਹਾਂ।

ਸ਼ਨੀਵਾਰ ਨੂੰ, ਇੱਕ ਆਤਮਘਾਤੀ ਹਮਲਾਵਰ ਨੇ ਵਜ਼ੀਰਸਤਾਨ ਵਿੱਚ ਵਿਸਫੋਟਕਾਂ ਨਾਲ ਭਰੀ ਇੱਕ ਗੱਡੀ ਨੇ ਇੱਕ ਫੌਜੀ ਕਾਫਲੇ ਦੀਆਂ ਗੱਡੀਆਂ ਨੂੰ ਟੱਕਰ ਮਾਰ ਦਿੱਤੀ ਸੀ। ਇਸ ਤੋਂ ਬਾਅਦ ਇੱਕ ਜ਼ੋਰਦਾਰ ਧਮਾਕਾ ਹੋਇਆ। ਇਸ ਵਿੱਚ 13 ਪਾਕਿਸਤਾਨੀ ਫੌਜੀ ਮਾਰੇ ਗਏ ਸਨ। ਜਦੋਂ ਕਿ 10 ਫੌਜੀ ਅਤੇ 19 ਨਾਗਰਿਕ ਜ਼ਖਮੀ ਹੋ ਗਏ।

ਖੈਬਰ ਪਖਤੂਨਖਵਾ ਵਿੱਚ ਤਾਇਨਾਤ ਇੱਕ ਪੁਲਿਸ ਅਧਿਕਾਰੀ ਨੇ ਨਿਊਜ਼ ਏਜੰਸੀ ਏਐਫਪੀ ਨੂੰ ਦੱਸਿਆ ਕਿ ਧਮਾਕਾ ਇੰਨਾ ਸ਼ਕਤੀਸ਼ਾਲੀ ਸੀ ਕਿ ਦੋ ਘਰਾਂ ਦੀਆਂ ਛੱਤਾਂ ਡਿੱਗ ਗਈਆਂ, ਜਿਸ ਨਾਲ ਛੇ ਬੱਚੇ ਜ਼ਖਮੀ ਹੋ ਗਏ। ਇਸ ਬੰਬ ਧਮਾਕੇ ਦੀ ਜ਼ਿੰਮੇਵਾਰੀ ਪਾਕਿਸਤਾਨ-ਤਾਲਿਬਾਨ (ਟੀਟੀਪੀ) ਨਾਲ ਜੁੜੇ ਹਾਫਿਜ਼ ਗੁਲ ਬਹਾਦੁਰ ਗਰੁੱਪ ਨੇ ਲਈ ਸੀ। ਖੈਬਰ ਸੂਬੇ ਨੂੰ ਟੀਟੀਪੀ ਦਾ ਗੜ੍ਹ ਮੰਨਿਆ ਜਾਂਦਾ ਹੈ।

LEAVE A REPLY

Please enter your comment!
Please enter your name here