ਇਸ ਹਫ਼ਤੇ ਅਮਰੀਕਾ ਦਾ ਦੌਰਾ ਕਰਨਗੇ ਪਾਕਿ ਆਰਮੀ ਚੀਫ਼ ਮੁਨੀਰ; ਅਮਰੀਕੀ ਫੌਜ ਦੀ 250ਵੀਂ ਵਰ੍ਹੇਗੰਢ ਦੇ ਜਸ਼ਨ ਵਿੱਚ ਹੋਣਗੇ ਸ਼ਾਮਲ

0
24

ਪਾਕਿਸਤਾਨ ਦੇ ਸਭ ਤੋਂ ਸ਼ਕਤੀਸ਼ਾਲੀ ਆਦਮੀ, ਫੌਜ ਮੁਖੀ ਫੀਲਡ ਮਾਰਸ਼ਲ ਅਸੀਮ ਮੁਨੀਰ ਇਸ ਹਫ਼ਤੇ ਅਮਰੀਕਾ ਦਾ ਦੌਰਾ ਕਰਨਗੇ। ਉਹ ਸ਼ਨੀਵਾਰ, 14 ਜੂਨ ਨੂੰ ਵਾਸ਼ਿੰਗਟਨ ਡੀਸੀ ਵਿੱਚ ਅਮਰੀਕੀ ਫੌਜ ਦੇ 250ਵੇਂ ਵਰ੍ਹੇਗੰਢ ਸਮਾਰੋਹ ਵਿੱਚ ਸ਼ਾਮਲ ਹੋਣਗੇ। ਇਸ ਦਿਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ 79ਵਾਂ ਜਨਮਦਿਨ ਵੀ ਹੈ।

ਇਸ ਮੌਕੇ ‘ਤੇ ਵਾਸ਼ਿੰਗਟਨ ਵਿੱਚ ਇੱਕ ਪਰੇਡ ਦਾ ਆਯੋਜਨ ਵੀ ਕੀਤਾ ਜਾਵੇਗਾ। ਮੰਨਿਆ ਜਾ ਰਿਹਾ ਹੈ ਕਿ ਮੁਨੀਰ ਦੇ ਇਸ ਦੌਰੇ ਦੌਰਾਨ ਚੀਨ, ਅੱਤਵਾਦ ਅਤੇ ਭਾਰਤ ਨਾਲ ਤਣਾਅ ‘ਤੇ ਲੰਬੀ ਚਰਚਾ ਹੋ ਸਕਦੀ ਹੈ।

ਦੱਸ ਦਈਏ ਕਿ ਮੁਨੀਰ ਦਾ ਅਮਰੀਕਾ ਦਾ ਪਹਿਲਾ ਦੌਰਾ 2023 ਵਿੱਚ ਹੋਇਆ ਸੀ, ਜਦੋਂ ਉਹ ਤਤਕਾਲੀ ਅਮਰੀਕੀ ਰੱਖਿਆ ਸਕੱਤਰ ਲੋਇਡ ਆਸਟਿਨ, ਤਤਕਾਲੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਅਤੇ ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਟੇਰੇਸ ਨੂੰ ਮਿਲੇ ਸਨ।

LEAVE A REPLY

Please enter your comment!
Please enter your name here