Our Journey Together: ਡੋਨਾਲਡ ਟਰੰਪ ਦਾ ਪ੍ਰਧਾਨ ਮੰਤਰੀ ਮੋਦੀ ਨੂੰ ਖਾਸ ਤੋਹਫਾ, ਯਾਦ ਕੀਤੇ ਦੋਸਤੀ ਦੇ ਪਲ
ਨਵੀ ਦਿੱਲੀ, 14 ਜਨਵਰੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਅਮਰੀਕਾ ਫੇਰੀ ਦੌਰਾਨ ਸ਼ੁੱਕਰਵਾਰ ਰਾਤ 3 ਵਜੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦੋਵਾਂ ਨੇਤਾਵਾਂ ਨੇ ਕਈ ਮੁੱਦਿਆਂ ‘ਤੇ ਗੱਲਬਾਤ ਕੀਤੀ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 13 ਫਰਵਰੀ ਨੂੰ ਵਾਸ਼ਿੰਗਟਨ ਡੀਸੀ ਵਿੱਚ ਵ੍ਹਾਈਟ ਹਾਊਸ ਵਿੱਚ ਮੁਲਾਕਾਤ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ‘ਅਵਰ ਜਰਨੀ ਟੂਗੈਦਰ’ ਕਿਤਾਬ ਭੇਟ ਕੀਤੀ। ਕਿਤਾਬ ਵਿੱਚ ਪੀਐਮ ਮੋਦੀ ਅਤੇ ਟਰੰਪ ਦੀ ਦੋਸਤੀ ਦੀਆਂ ਪੁਰਾਣੀਆਂ ਯਾਦਾਂ ਨੂੰ ਸੰਕਲਿਤ ਕੀਤਾ ਗਿਆ ਹੈ। ਇਸ ਵਿੱਚ ਟਰੰਪ ਦੇ ਭਾਰਤ ਦੌਰੇ ਦੀਆਂ ਅਹਿਮ ਯਾਦਾਂ ਵੀ ਸ਼ਾਮਲ ਹਨ।
ਇਸ ਕਿਤਾਬ ਵਿੱਚ ਅਮਰੀਕੀ ਰਾਸ਼ਟਰਪਤੀ ਦੇ ਭਾਰਤ ਦੌਰੇ ਦੌਰਾਨ ਆਯੋਜਿਤ ‘ਨਮਸਤੇ ਟਰੰਪ’ ਪ੍ਰੋਗਰਾਮ ਦੀਆਂ ਸ਼ਾਨਦਾਰ ਤਸਵੀਰਾਂ ਵੀ ਹਨ। ਕਿਤਾਬ ਵਿੱਚ ਟਰੰਪ ਅਤੇ ਮੇਲਾਨੀਆ ਦੀਆਂ ਤਸਵੀਰਾਂ ਵੀ ਜੋੜਿਆ ਗਈਆਂ ਹਨ, ਜਦੋਂ ਦੋਵਾਂ ਨੇ ਆਗਰਾ ਦਾ ਦੌਰਾ ਕੀਤਾ ਸੀ ਅਤੇ ਤਾਜ ਮਹਲ ਦੇਖਿਆ ਸੀ। ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਾਸ਼ਿੰਗਟਨ ਡੀਸੀ ਵਿੱਚ ਸਕਾਰਾਤਮਕ ਚਰਚਾ ਕੀਤੀ। ਉਨ੍ਹਾਂ ਨੇ ਵੱਖ-ਵੱਖ ਖੇਤਰਾਂ ਵਿੱਚ ਭਾਰਤ-ਅਮਰੀਕਾ ਭਾਈਵਾਲੀ ਨੂੰ ਮਜ਼ਬੂਤ ਕਰਨ ਦੇ ਤਰੀਕਿਆਂ ਬਾਰੇ ਚਰਚਾ ਕੀਤੀ।
ਮਿਊਜ਼ਿਕ ਕੰਪੋਜ਼ਰ Vishal Dadlani ਦਾ ਹੋਇਆ Accident, ਹਾਦਸੇ ਕਾਰਨ ਕੰਸਰਟ ਕੀਤਾ ਮੁਲਤਵੀ