ਬੀਤੇ ਦਿਨੀ ਨੇਪਾਲ ‘ਚ ਇੱਕ ਜਹਾਜ਼ ਲਾਪਤਾ ਹੋ ਗਿਆ ਸੀ। ਜਿਸ ਤੋਂ ਬਾਅਦ ਉਸ ਜਹਾਜ਼ ਦੀ ਭਾਲ ਕੀਤੀ ਜਾ ਰਹੀ ਸੀ।ਨੇਪਾਲ ਦੀ ਫੌਜ ਨੇ ਅੱਜ ਉਸ ਥਾਂ ਦਾ ਪਤਾ ਲਗਾਇਆ ਜਿੱਥੇ ਐਤਵਾਰ ਨੂੰ ਨੇਪਾਲੀ ਪ੍ਰਾਈਵੇਟ ਏਅਰਲਾਈਨਜ਼ ਦਾ ਜਹਾਜ਼ ਹਾਦਸਾਗ੍ਰਸਤ ਹੋਇਆ ਸੀ। ਨੇਪਾਲੀ ਫੌਜ ਮੁਤਾਬਕ 14 ਲੋਕਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਤਾਰਾ ਏਅਰ ਦਾ 9 NAET ਟਵਿਨ-ਇੰਜਣ ਵਾਲਾ ਜਹਾਜ਼, ਚਾਰ ਭਾਰਤੀਆਂ ਸਮੇਤ 22 ਲੋਕਾਂ ਨੂੰ ਲੈ ਕੇ ਜਾ ਰਿਹਾ ਸੀ, ਐਤਵਾਰ ਸਵੇਰੇ ਪਹਾੜੀ ਜ਼ਿਲ੍ਹੇ ਵਿੱਚ ਲਾਪਤਾ ਹੋਣ ਦੇ ਕੁਝ ਘੰਟਿਆਂ ਬਾਅਦ ਮਸਤਾਂਗ ਜ਼ਿਲ੍ਹੇ ਦੇ ਪਿੰਡ ਕੋਵਾਂਗ ਵਿੱਚ ਹਾਦਸਾਗ੍ਰਸਤ ਹੋ ਗਿਆ। 19 ਸੀਟਾਂ ਵਾਲੇ ਇਸ ਜਹਾਜ਼ ਵਿੱਚ 4 ਭਾਰਤੀ, 3 ਵਿਦੇਸ਼ੀ ਅਤੇ 13 ਨੇਪਾਲੀ ਨਾਗਰਿਕ ਸਵਾਰ ਸਨ।
ਫੌਜ ਦੇ ਬੁਲਾਰੇ ਨਾਰਾਇਣ ਸਿਲਵਾਲ ਨੇ ਦੱਸਿਆ ਕਿ ਸਥਾਨਕ ਲੋਕਾਂ ਵੱਲੋਂ ਨੇਪਾਲ ਫੌਜ ਨੂੰ ਦਿੱਤੀ ਗਈ ਸੂਚਨਾ ਮੁਤਾਬਕ ਤਾਰਾ ਏਅਰ ਦਾ ਜਹਾਜ਼ ਜ਼ਮੀਨ ਖਿਸਕਣ ਕਾਰਨ ਲਮਚੇ ਨਦੀ ਦੇ ਮੂੰਹ ‘ਤੇ ਹਾਦਸਾਗ੍ਰਸਤ ਹੋ ਗਿਆ। ਨੇਪਾਲ ਦੀ ਫੌਜ ਨੂੰ ਖਰਾਬ ਮੌਸਮ ਕਾਰਨ ਬਚਾਅ ਕਰਨਾ ਮੁਸ਼ਕਲ ਹੋ ਰਿਹਾ ਸੀ। ਮੁਤਾਬਕ ਫੌਜ ਦੇ ਅਧਿਕਾਰੀਆਂ ਨੇ ਦੂਰੋਂ ਧੂੰਆਂ ਉੱਠਦਾ ਦੇਖਿਆ, ਜਿਸ ਤੋਂ ਬਾਅਦ ਜਹਾਜ਼ ਦਾ ਪਤਾ ਲਗਾਇਆ ਗਿਆ।
ਤਾਰਾ ਏਅਰ ਦੇ ਇੱਕ ਜਹਾਜ਼ ਨੇ ਐਤਵਾਰ ਸਵੇਰੇ ਨੇਪਾਲ ਵਿੱਚ ਉਡਾਣ ਭਰੀ। ਹਵਾਈ ਅੱਡੇ ਦੇ ਅਧਿਕਾਰੀਆਂ ਮੁਤਾਬਕ ਤਾਰਾ ਏਅਰ ਦੇ ਡਬਲ ਇੰਜਣ ਵਾਲੇ ਜਹਾਜ਼ ਨੇ ਸਵੇਰੇ ਪੋਖਰਾ ਤੋਂ ਜੋਮਸੋਮ ਲਈ ਉਡਾਣ ਭਰੀ। ਜਹਾਜ਼ ਨਾਲ ਆਖਰੀ ਸੰਪਰਕ ਸਵੇਰੇ 9:55 ‘ਤੇ ਹੋਇਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ਸਿਰਫ 15 ਮਿੰਟ ਦੀ ਉਡਾਣ ਲਈ ਸੀ ਅਤੇ ਇਸ ਵਿਚ 22 ਯਾਤਰੀ ਸਵਾਰ ਸਨ। ਜਹਾਜ਼ ਦੇ 5 ਘੰਟੇ ਬਾਅਦ ਵੀ ਕੋਈ ਸੁਰਾਗ ਨਾ ਮਿਲਣ ਕਾਰਨ ਹਾਦਸਾਗ੍ਰਸਤ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਸੀ।