ਸੁਨੀਤਾ ਵਿਲੀਅਮਜ਼ ਦੀ ਪੁਲਾੜ ਤੋਂ ਵਾਪਸੀ ‘ਤੇ NASA ਨੇ ਦਿੱਤਾ ਵੱਡਾ ਅਪਡੇਟ
ਨਵੀਂ ਦਿੱਲੀ : ਨਾਸਾ ਨੇ ਭਾਰਤੀ ਮੂਲ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਦੀ ਵਾਪਸੀ ਨੂੰ ਲੈ ਕੇ ਨਵਾਂ ਅਪਡੇਟ ਜਾਰੀ ਕੀਤਾ ਹੈ। ਇਸ ਦੇ ਮੁਤਾਬਕ ਪੁਲਾੜ ‘ਚ ਫਸੀ ਸੁਨੀਤਾ ਵਿਲੀਅਮਜ਼ ਦੀ ਵਾਪਸੀ ਨੂੰ ਹੋਰ ਟਾਲ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸੁਨੀਤਾ ਵਿਲੀਅਮਜ਼ ਅਤੇ ਉਨ੍ਹਾਂ ਦੀ ਸਾਥੀ ਬੁਚ ਵਿਲਮੋਰ ਪਿਛਲੇ ਕਈ ਮਹੀਨਿਆਂ ਤੋਂ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ‘ਤੇ ਫਸੇ ਹੋਏ ਹਨ।
2025 ਦੇ ਮਾਰਚ ਤੱਕ ਕਰਨਾ ਹੋਵੇਗਾ ਇੰਤਜ਼ਾਰ
ਭਾਰਤੀ ਮੂਲ ਦੀ ਅਮਰੀਕੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਸ ਨੂੰ ਧਰਤੀ ‘ਤੇ ਪਰਤਣ ਲਈ ਅਜੇ ਹੋਰ ਸਮਾਂ ਲੱਗ ਸਕਦਾ ਹੈ। ਨਾਸਾ ਨੇ ਕਿਹਾ ਕਿ ਹੁਣ ਪੁਲਾੜ ਯਾਤਰੀਆਂ ਨੂੰ ਘੱਟੋ-ਘੱਟ ਮਾਰਚ 2025 ਦੇ ਅੰਤ ਤੱਕ ਇੰਤਜ਼ਾਰ ਕਰਨਾ ਹੋਵੇਗਾ। ਇਹ ਮਿਤੀ ਅਪ੍ਰੈਲ ਦੀ ਸ਼ੁਰੂਆਤ ਤੱਕ ਵੀ ਵਧ ਸਕਦੀ ਹੈ। ਨਾਸਾ ਮੁਤਾਬਕ ਸਪੇਸਐਕਸ ਨੂੰ ਸੁਨੀਤਾ ਵਿਲੀਅਮਸ ਨੂੰ ਪੁਲਾੜ ਤੋਂ ਵਾਪਸ ਲਿਆਉਣ ਲਈ ਨਵਾਂ ਕੈਪਸੂਲ ਬਣਾਉਣਾ ਹੋਵੇਗਾ। ਸਪੇਸਐਕਸ ਨੂੰ ਇਸ ਨੂੰ ਬਣਾਉਣ ‘ਚ ਸਮਾਂ ਲੱਗੇਗਾ, ਜਿਸ ਕਾਰਨ ਮਿਸ਼ਨ ‘ਚ ਦੇਰੀ ਹੋਵੇਗੀ।
ਕਈ ਮਹੀਨਿਆਂ ਤੋਂ ਪੁਲਾੜ ਵਿੱਚ ਫਸੇ
ਸੁਨੀਤਾ ਵਿਲੀਅਮਜ਼ 5 ਜੂਨ ਨੂੰ ਬੁੱਚ ਵਿਲਮੋਰ ਨਾਲ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਗਈ ਸੀ। ਇਹ ਮਿਸ਼ਨ ਸਿਰਫ਼ ਅੱਠ ਦਿਨਾਂ ਲਈ ਸੀ। ਪਰ ਪੁਲਾੜ ਯਾਨ ‘ਚ ਖਰਾਬੀ ਕਾਰਨ ਉਹ ਧਰਤੀ ‘ਤੇ ਵਾਪਸ ਨਹੀਂ ਪਰਤ ਸਕੀ। ਦੋਵੇਂ ਪੁਲਾੜ ਯਾਤਰੀਆਂ ਨੂੰ ਪੁਲਾੜ ਵਿੱਚ ਫਸੇ ਛੇ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ।
ਜਲੰਧਰ ਨਿਗਮ ਚੋਣਾਂ ਨੂੰ ਲੈ ਕੇ ਮੁੱਖ ਮੰਤਰੀ ਮਾਨ ਨੇ ਕੱਢਿਆ ਰੋਡ ਸ਼ੋਅ, ਲੋਕਾਂ ‘ਚ ਦਿਸਿਆ ਭਾਰੀ ਉਤਸ਼ਾਹ