ਜਾਣੋ 24 ਘੰਟੇ ਟ੍ਰੇਨ ‘ਚ ਕਿਉਂ ਰਹਿੰਦਾ ਹੈ ਇਹ ਲੜਕਾ || Today News || Latest News
ਕਿਸੇ ਨੂੰ ਟ੍ਰੇਨ ਵਿੱਚ ਸਫ਼ਰ ਕਰਨਾ ਵਧੀਆ ਲੱਗਦਾ ਹੈ ਤੇ ਕਿਸੇ ਨੂੰ ਨਹੀਂ | ਪਰੰਤੂ ਅੱਜ ਅਸੀਂ ਅਜਿਹੇ ਲੜਕੇ ਦੀ ਕਹਾਣੀ ਦੱਸਣ ਲੱਗੇ ਹਾਂ ਜੋ ਜਿਸ ਨੇ ਟ੍ਰੇਨ ਵਿਚ ਹੀ ਆਪਣਾ ਘਰ ਵਸਾ ਲਿਆ ਹੈ ਅਤੇ ਟ੍ਰੇਨ ਵਿੱਚ ਰਹਿਣ ਲਈ ਉਹ ਬਹੁਤ ਸਾਰਾ ਪੈਸਾ ਵੀ ਖਰਚ ਕਰਦਾ ਹੈ।
ਜਰਮਨੀ ਵਿਚ ਰਹਿਣ ਵਾਲੇ 17 ਸਾਲ ਦੇ ਲੜਕੇ ਨੇਸੇ ਨੇ ਟ੍ਰੇਨ ਨੂੰ ਆਪਣਾ ਘਰ ਬਣਾ ਲਿਆ ਹੈ। ਉਹ ਟ੍ਰੇਨ ਵਿਚ ਹੀ ਖਾਣਾ, ਪੀਣਾ ਤੇ ਆਰਾਮ ਕਰਦਾ ਹੈ। ਉਹ ਇਹ ਸਭ ਖੁਸ਼ੀ-ਖੁਸ਼ੀ ਕਰਦਾ ਹੈ | ਲੇਸੇ ਨੇ ਪੂਰੀ ਦੁਨੀਆ ਨੂੰ ਸਮਝਾਇਆ ਕਿ ਅਸੀਂ ਆਪਣੇ ਸਾਰੇ ਸੁਪਨੇ ਪੂਰੇ ਕਰ ਸਕਦੇ ਹਾਂ। ਬਸ ਦਿਲ ਵਿਚ ਸੁਪਨੇ ਪੂਰੇ ਕਰਨ ਦੀ ਚਾਹਤ ਹੋਵੇ।
ਸਿਰਫ 16 ਸਾਲ ਦੀ ਉਮਰ ਵਿਚ ਸੋਚਿਆ ਇਹ ਆਈਡੀਆ
ਉਸਨੂੰ ਸ਼ੁਰੂ ਤੋਂ ਟ੍ਰੇਨ ਵਿਚ ਘੁੰਮਣ ਦਾ ਸ਼ੌਕ ਸੀ। ਜਰਮਨੀ ਦੇ ਲੇਸੇ ਸਟਾਲੀ ਨੇ ਸਿਰਫ 16 ਸਾਲ ਦੀ ਉਮਰ ਵਿਚ ਇਹ ਨਵਾਂ ਆਈਡੀਆ ਆਇਆ ਸੀ ਜਿਸਦੇ ਚੱਲਦਿਆਂ ਉਸ ਨੇ ਆਪਣੇ ਮਾਤਾ-ਪਿਤਾ ਨੂੰ ਇਸ ਵਿਚਾਰ ਬਾਰੇ ਦੱਸਿਆ ਤੇ ਉਨ੍ਹਾਂ ਨੂੰ ਮਨਾਇਆ। ਸ਼ੁਰੂ ਵਿਚ ਉਹ ਲੜਕੇ ਦਾ ਕਹਿਣਾ ਨਹੀਂ ਮੰਨੇ ਪਰ ਬਾਅਦ ਵਿਚ ਉਨ੍ਹਾਂ ਨੇ ਉਸ ਦੀ ਗੱਲ ਮੰਨ ਲਈ। ਉਸ ਨੇ ਆਪਣੀ ਸਾਰੀ ਜਾਇਦਾਦ ਵੇਚਣ ਦੇ ਨਾਲ -ਨਾਲ ਆਪਣਾ ਫਲੈਟ ਵੀ ਛੱਡ ਦਿੱਤਾ ਤੇ ਟ੍ਰੇਨ ਵਿਚ ਰਹਿਣਾ ਸ਼ੁਰੂ ਕਰ ਦਿੱਤਾ | ਉਹ ਕਰੀਬ 2 ਸਾਲ ਤੋਂ ਟ੍ਰੇਨ ਵਿੱਚ ਰਹਿ ਰਿਹਾ ਹੈ | ਉਹ ਆਪਣੇ ਹਿਸਾਬ ਨਾਲ ਜੀਵਨ ਜੀਅ ਰਿਹਾ ਹੈ ਜਿਥੇ ਵੀ ਉਸ ਨੂੰ ਜਾਣਾ ਹੁੰਦਾ ਹੈ , ਉਹ ਉਥੇ ਚਲਾ ਜਾਂਦਾ ਹੈ।
ਕਾਨੂੰਨੀ ਤੌਰ ‘ਤੇ ਰਹਿੰਦਾ ਹੈ ਟ੍ਰੇਨ ਵਿਚ
ਦੱਸ ਦਈਏ ਕਿ ਲੇਸੇ ਸਟਾਲੀ ਕਾਨੂੰਨੀ ਤੌਰ ‘ਤੇ ਟ੍ਰੇਨ ਵਿਚ ਰਹਿੰਦਾ ਹੈ। ਰਾਤ ਨੂੰ ਟ੍ਰੇਨਾਂ ਵਿਚ ਹੀ ਸੌਂਦਾ ਹੈ ਤੇ ਫਸਟ ਕਲਾਸ ਕੋਚ ਵਿਚ ਸਫਰ ਕਰਦਾ ਹੈ। ਡੀਬੀ ਲਾਊਂਜ ਵਿਚ ਨਾਸ਼ਤਾ ਕਰਦਾ ਹੈ। ਉਥੋਂ ਦੇ ਸਵੀਮਿੰਗ ਪੂਲ ਵਿਚ ਨਹਾਉਂਦਾ ਹੈ। ਹਰ ਦਿਨ ਉਹ ਲਗਭਗ 1000 ਕਿਲੋਮੀਟਰ ਦੀ ਦੂਰੀ ਤੈਅ ਕਰਦਾ ਹੈ। ਉਸਦਾ ਜਿਥੇ ਮਨ ਕਰਦਾ ਹੈ, ਉਥੇ ਰੁਕਦਾ ਹੈ ਤੇ ਇਸ ਦੌਰਾਨ ਉਹ ਘੁੰਮਣ ਵਾਲੀਆਂ ਥਾਵਾਂ ਨੂੰ ਐਕਸਪਲੋਰ ਕਰਦਾ ਹੈ।
ਇਹ ਵੀ ਪੜ੍ਹੋ : ਕੋਵਿਸ਼ੀਲਡ ਵੈਕਸੀਨ ਲੈ ਕੇ ਵੱਡੀ ਖਬਰ , ਕੰਪਨੀ ਨੇ ਵਾਪਸ ਮੰਗਾਈ ਵੈਕਸੀਨ
ਜੇਕਰ ਤੁਸੀਂ ਹਰ ਰੋਜ਼ ਟਰੇਨ ਵਿੱਚ ਸਫ਼ਰ ਕਰਦੇ ਹੋ ਤਾਂ ਤੁਹਾਨੂੰ ਕਿਰਾਇਆ ਕਾਫੀ ਮਹਿੰਗਾ ਪੈਂਦਾ ਹੈ ਪਰ ਲੇਸੇ ਕੋਲ ਜਰਮਨ ਰੇਲ ਦਾ ਐਨੂਅਲ ਰੇਲਕਾਰਡ ਹੈ। ਸਿਰਫ 8500 ਪੌਂਡ ਯਾਨੀ 8.5 ਲੱਖ ਰੁਪਏ ਵਿਚ ਇਹ ਮਿਲਦਾ ਹੈ ਜਿਸ ਨਾਲ ਤੁਸੀਂ ਸਾਲ ਭਰ ਕਿਤੇ ਵੀ ਫਸਟ ਕਲਾਸ ਵਿਚ ਸਫਰ ਕਰ ਸਕਦੇ ਹੋ। ਕਿਸੇ ਵੀ ਟ੍ਰੇਨ ਤੋਂ ਜਾ ਸਕਦੇ ਹੋ।