ਬ੍ਰਿਟੇਨ ‘ਚ ਬੱਚਿਆਂ ‘ਤੇ ਹੋਇਆ ਚਾਕੂ ਨਾਲ ਹਮਲਾ, 2 ਦੀ ਮੌਤ, 19 ਜਖਮੀ ||International News

0
88

ਬ੍ਰਿਟੇਨ ‘ਚ ਬੱਚਿਆਂ ‘ਤੇ ਹੋਇਆ ਚਾਕੂ ਨਾਲ ਹਮਲਾ, 2 ਦੀ ਮੌਤ, 19 ਜਖਮੀ

ਬ੍ਰਿਟੇਨ ‘ਚ ਲਿਵਰਪੂਲ ਨੇੜੇ ਸਾਊਥਪੋਰਟ ‘ਚ ਸੋਮਵਾਰ ਸ਼ਾਮ ਨੂੰ ਇਕ ਨਾਬਾਲਗ ਨੇ ਕਈ ਲੋਕਾਂ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਬੀਬੀਸੀ ਦੀ ਰਿਪੋਰਟ ਮੁਤਾਬਕ ਇਸ ਵਿੱਚ 2 ਬੱਚਿਆਂ ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ 1 ਦਰਜਨ ਦੇ ਕਰੀਬ ਲੋਕ ਜ਼ਖਮੀ ਹੋਏ ਹਨ। ਜ਼ਖਮੀਆਂ ਨੂੰ ਚਿਲਡਰਨ ਹਸਪਤਾਲ ਲਿਜਾਇਆ ਗਿਆ। ਜ਼ਖਮੀਆਂ ‘ਚ ਜ਼ਿਆਦਾਤਰ ਬੱਚੇ ਸ਼ਾਮਲ ਹਨ।

17 ਸਾਲਾ ਹਮਲਾਵਰ ਨੂੰ ਗ੍ਰਿਫਤਾਰ

ਇਹ ਹਮਲਾ ਬੱਚਿਆਂ ਦੀ ਡਾਂਸ ਵਰਕਸ਼ਾਪ ਵਿੱਚ ਹੋਇਆ। ਪੁਲਿਸ ਨੇ ਦੱਸਿਆ ਕਿ 17 ਸਾਲਾ ਹਮਲਾਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਹਮਲੇ ਵਿੱਚ ਵਰਤਿਆ ਗਿਆ ਚਾਕੂ ਵੀ ਜ਼ਬਤ ਕਰ ਲਿਆ ਗਿਆ ਹੈ। ਹਮਲਾਵਰ ਦੇ ਇਰਾਦਿਆਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।

ਇਹ ਵੀ ਪੜ੍ਹੋ:  Paris Olympics 2024: ਪੈਰਿਸ ਓਲੰਪਿਕ ‘ਚ ਅੱਜ ਫਿਰ ਮਨੂ ਤੋਂ ਤਮਗੇ ਦੀ ਉਮੀਦ

 

ਉੱਤਰੀ ਪੱਛਮੀ ਐਂਬੂਲੈਂਸ ਸੇਵਾ (NWAS) ਨੇ ਕਿਹਾ ਕਿ ਉਨ੍ਹਾਂ ਨੇ ਚਾਕੂ ਦੇ ਜ਼ਖ਼ਮਾਂ ਵਾਲੇ ਅੱਠ ਮਰੀਜ਼ਾਂ ਦਾ ਇਲਾਜ ਕੀਤਾ ਅਤੇ ਕੁਝ ਨੂੰ ਐਲਡਰ ਹੇ ਚਿਲਡਰਨ ਹਸਪਤਾਲ ਲਿਜਾਇਆ ਗਿਆ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੀਰ ਸਟੋਰਮਰ ਨੇ ਇਸ ਘਟਨਾ ਨੂੰ ‘ਭਿਆਨਕ’ ਕਰਾਰ ਦਿੱਤਾ ਹੈ।

ਪੀਐਮ ਸਟਾਰਮਰ ਨੇ ਘਟਨਾ ਦੀ ਨਿੰਦਾ ਕੀਤੀ

ਪੀਐਮ ਸਟਾਰਮਰ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰਦੇ ਹੋਏ ਇਸ ਘਟਨਾ ਦੀ ਨਿੰਦਾ ਕੀਤੀ ਅਤੇ ਲਿਖਿਆ ਕਿ ਸਾਊਥਪੋਰਟ ਤੋਂ ਭਿਆਨਕ ਅਤੇ ਬਹੁਤ ਹੀ ਹੈਰਾਨ ਕਰਨ ਵਾਲੀ ਖਬਰ ਆਈ ਹੈ। ਪ੍ਰਧਾਨ ਮੰਤਰੀ ਸਟਾਰਮਰ ਨੇ ਵੀ ਹਮਲੇ ਵਿੱਚ ਜ਼ਖਮੀ ਹੋਏ ਲੋਕਾਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ ਹੈ। ਉਨ੍ਹਾਂ ਪੁਲਿਸ ਅਤੇ ਐਮਰਜੈਂਸੀ ਸੇਵਾਵਾਂ ਦਾ ਵੀ ਧੰਨਵਾਦ ਕੀਤਾ। ਪ੍ਰਧਾਨ ਮੰਤਰੀ ਤੋਂ ਇਲਾਵਾ ਬ੍ਰਿਟੇਨ ਦੇ ਗ੍ਰਹਿ ਮੰਤਰੀ ਕੂਪਰ ਅਤੇ ਲਿਵਰਪੂਲ ਦੇ ਮੇਅਰ ਸਟੀਵ ਰੋਥਰਮ ਨੇ ਵੀ ਹਮਲੇ ਦੀ ਨਿੰਦਾ ਕੀਤੀ ਹੈ।

ਕਿੰਗ ਚਾਰਲਸ ਅਤੇ ਮਹਾਰਾਣੀ ਕੈਮਿਲਾ ਨੇ ਬੱਚਿਆਂ ਦੀ ਮੌਤ ‘ਤੇ ਦੁੱਖ ਪ੍ਰਗਟ ਕੀਤਾ

ਪੁਲਿਸ ਨੇ ਇਸ ਨੂੰ ਵੱਡੀ ਘਟਨਾ ਦੱਸਿਆ ਹੈ ਪਰ ਨਾਲ ਹੀ ਕਿਹਾ ਹੈ ਕਿ ਹੁਣ ਜਨਤਾ ਨੂੰ ਕੋਈ ਖ਼ਤਰਾ ਨਹੀਂ ਹੈ। ਕਿੰਗ ਚਾਰਲਸ ਅਤੇ ਮਹਾਰਾਣੀ ਕੈਮਿਲਾ ਨੇ ਬੱਚਿਆਂ ਦੀ ਮੌਤ ‘ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਤੋਂ ਬਾਅਦ ਉਹ ਡੂੰਘੇ ਸਦਮੇ ਵਿੱਚ ਹਨ। ਉਨ੍ਹਾਂ ਕਿਹਾ ਕਿ ਅਸੀਂ ਇਸ ਘਟਨਾ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਅਤੇ ਇਸ ਭਿਆਨਕ ਹਮਲੇ ਦੇ ਸਾਰੇ ਪੀੜਤਾਂ ਪ੍ਰਤੀ ਹਮਦਰਦੀ ਪ੍ਰਗਟ ਕਰਦੇ ਹਾਂ।

ਘਟਨਾ ਤੋਂ ਜਾਣੂ ਇਕ ਵਿਅਕਤੀ ਨੇ ਨਿਊਜ਼ ਏਜੰਸੀ ਏਪੀ ਨੂੰ ਦੱਸਿਆ ਕਿ 6 ਤੋਂ 11 ਸਾਲ ਦੀ ਉਮਰ ਦੇ ਬੱਚੇ ਡਾਂਸ ਅਤੇ ਯੋਗਾ ਪ੍ਰੋਗਰਾਮ ਲਈ ਵਰਕਸ਼ਾਪ ਵਿਚ ਆਏ ਸਨ। ਅਚਾਨਕ ਉਸ ਨੇ ਦੇਖਿਆ ਕਿ 8 ਤੋਂ 10 ਬੱਚੇ ਖੂਨ ਨਾਲ ਲੱਥਪੱਥ ਭੱਜ ਰਹੇ ਸਨ। ਉਨ੍ਹਾਂ ਨੂੰ ਪਤਾ ਨਹੀਂ ਲੱਗ ਸਕਿਆ ਕਿ ਅੰਦਰ ਕੀ ਹੋਇਆ।

 

LEAVE A REPLY

Please enter your comment!
Please enter your name here