ਕਾਰਜਕਾਲ ਖਤਮ ਹੋਣ ਤੋਂ ਪਹਿਲਾਂ ਬਾਇਡਨ ਦਾ ਭਾਰਤ ਲਈ ਅਹਿਮ ਫੈਸਲਾ, ਪੜ੍ਹੋ ਪੂਰੀ ਖਬਰ || Latest news

0
11

ਕਾਰਜਕਾਲ ਖਤਮ ਹੋਣ ਤੋਂ ਪਹਿਲਾਂ ਬਾਇਡਨ ਦਾ ਭਾਰਤ ਲਈ ਅਹਿਮ ਫੈਸਲਾ, ਪੜ੍ਹੋ ਪੂਰੀ ਖਬਰ

ਨਵੀ ਦਿੱਲੀ : ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਜੋਅ ਬਾਇਡਨ ਦਾ ਕਾਰਜਕਾਲ ਖਤਮ ਹੋਣ ‘ਚ ਕੁਝ ਹਫਤੇ ਦਾ ਸਮਾਂ ਹੀ ਬਾਕੀ ਹੈ। ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ 20 ਜਨਵਰੀ 2025 ਨੂੰ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕਣਗੇ। ਰਾਸ਼ਟਰਪਤੀ ਬਾਇਡਨ ਨੇ ਕਾਰਜਕਾਲ ਖਤਮ ਹੋਣ ਤੋਂ ਪਹਿਲਾਂ ਭਾਰਤ ਦੇ ਨਜ਼ਰੀਏ ਤੋਂ ਇਕ ਮਹੱਤਵਪੂਰਨ ਫੈਸਲਾ ਲਿਆ ਹੈ ਅਤੇ ਇਕ ਰੱਖਿਆ ਸੌਦੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਰੱਖਿਆ ਸੌਦੇ ਤਹਿਤ ਭਾਰਤ ਨੂੰ ਅਮਰੀਕੀ ਕੰਪਨੀਆਂ ਤੋਂ MH-60R ਮਲਟੀ-ਮਿਸ਼ਨ ਹੈਲੀਕਾਪਟਰ ਦੇ ਮਹੱਤਵਪੂਰਨ ਰੱਖਿਆ ਉਪਕਰਨ ਮਿਲਣਗੇ, ਜਿਸ ਨਾਲ ਭਾਰਤ ਦੀ ਸੁਰੱਖਿਆ ਮਜ਼ਬੂਤ ​​ਹੋਵੇਗੀ।

ਸੌਦੇ ਤਹਿਤ ਭਾਰਤ ਨੂੰ ਮਿਲਣਗੇ ਇਹ ਰੱਖਿਆ ਉਪਕਰਨ

ਦੱਸ ਦਈਏ ਕਿ ਇਹ ਸੌਦਾ ਅੰਦਾਜ਼ਨ 1.17 ਬਿਲੀਅਨ ਡਾਲਰ ਦਾ ਹੈ।ਇਸ ਸੌਦੇ ਦੇ ਤਹਿਤ ਭਾਰਤ ਨੂੰ 30 ਮਲਟੀਫੰਕਸ਼ਨ ਇਨਫਰਮੇਸ਼ਨ ਡਿਸਟ੍ਰੀਬਿਊਸ਼ਨ ਸਿਸਟਮ ਜੁਆਇੰਟ ਟੈਕਟੀਕਲ ਰੇਡੀਓ ਸਿਸਟਮ ਵੀ ਮਿਲਣਗੇ। ਇਸ ਵਿੱਚ ਐਡਵਾਂਸ ਡੇਟਾ ਟਰਾਂਸਫਰ ਸਿਸਟਮ, ਬਾਹਰੀ ਫਿਊਲ ਟੈਂਕ, ਫਾਰਵਰਡ ਲੁੱਕਿੰਗ ਇਨਫਰਾਰੈੱਡ ਸਿਸਟਮ, ਆਪਰੇਟਰ ਮਸ਼ੀਨ ਇੰਟਰਫੇਸ, ਵਾਧੂ ਕੰਟੇਨਰ ਆਦਿ ਹੋਣਗੇ, ਇਸ ਦੇ ਨਾਲ ਡਿਜ਼ਾਈਨ, ਨਿਰਮਾਣ ਅਤੇ ਟੈਸਟਿੰਗ ਵਿੱਚ ਮਦਦ ਵੀ ਅਮਰੀਕਾ ਵੱਲੋਂ ਮੁਹੱਈਆ ਕਰਵਾਈ ਜਾਵੇਗੀ।

ਇਹ ਵੀ ਪੜ੍ਹੋ: ਮਿਸ਼ਨ ਰੋਜ਼ਗਾਰ: CM ਮਾਨ ਅੱਜ 485 ਨਵ-ਨਿਯੁਕਤ ਨੌਜਵਾਨਾਂ ਨੂੰ ਸੌਂਪਣਗੇ ਨਿਯੁਕਤੀ ਪੱਤਰ

LEAVE A REPLY

Please enter your comment!
Please enter your name here