ਇਜ਼ਰਾਈਲ ਨੇ ਲਗਾਤਾਰ ਦੂਜੇ ਦਿਨ ਈਰਾਨ ‘ਤੇ ਹਵਾਈ ਹਮਲੇ ਕੀਤੇ। ਇਜ਼ਰਾਈਲੀ ਲੜਾਕੂ ਜਹਾਜ਼ਾਂ ਨੇ ਸ਼ੁੱਕਰਵਾਰ ਦੇਰ ਰਾਤ ਫਿਰ ਈਰਾਨ ਦੇ ਪ੍ਰਮਾਣੂ ਸਥਾਨਾਂ ਨੂੰ ਨਿਸ਼ਾਨਾ ਬਣਾਇਆ। ਇਜ਼ਰਾਈਲੀ ਹਮਲਿਆਂ ਵਿੱਚ ਹੁਣ ਤੱਕ 78 ਲੋਕ ਮਾਰੇ ਗਏ ਹਨ ਅਤੇ 350 ਤੋਂ ਵੱਧ ਜ਼ਖਮੀ ਹੋਏ ਹਨ।
ਜਵਾਬੀ ਕਾਰਵਾਈ ਕਰਦਿਆਂ ਈਰਾਨ ਨੇ ਵੀ ਇਜ਼ਰਾਈਲ ਵੱਲ 150 ਬੈਲਿਸਟਿਕ ਮਿਜ਼ਾਈਲਾਂ ਦਾਗੀਆਂ। ਇਨ੍ਹਾਂ ਵਿੱਚੋਂ 6 ਮਿਜ਼ਾਈਲਾਂ ਰਾਜਧਾਨੀ ਤੇਲ ਅਵੀਵ ਵਿੱਚ ਡਿੱਗੀਆਂ, ਜਿਸ ਵਿੱਚ 1 ਔਰਤ ਦੀ ਮੌਤ ਹੋ ਗਈ। ਇਸ ਦੇ ਨਾਲ ਹੀ 63 ਲੋਕ ਜ਼ਖਮੀ ਹੋ ਗਏ। ਈਰਾਨੀ ਮੀਡੀਆ ਰਿਪੋਰਟਾਂ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਇਜ਼ਰਾਈਲੀ ਰੱਖਿਆ ਮੰਤਰਾਲੇ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਸੀ। ਕਿਹਾ ਜਾ ਰਿਹਾ ਹੈ ਕਿ ਇਜ਼ਰਾਈਲੀ ਹਮਲੇ ਦੇ ਜਵਾਬ ਵਿੱਚ, ਈਰਾਨ ਨੇ ਸ਼ੁੱਕਰਵਾਰ ਰਾਤ ਨੂੰ ‘ਟਰੂ ਪ੍ਰੋਮਿਸ 3’ ਫੌਜੀ ਕਾਰਵਾਈ ਸ਼ੁਰੂ ਕੀਤੀ। ਇਸ ਦੇ ਤਹਿਤ, ਈਰਾਨ ਨੇ ਇਜ਼ਰਾਈਲ ‘ਤੇ ਸੈਂਕੜੇ ਬੈਲਿਸਟਿਕ ਮਿਜ਼ਾਈਲਾਂ ਦਾਗੀਆਂ ਹਨ।
ਤਾਜ਼ਾ ਜਾਣਕਾਰੀ ਅਨੁਸਾਰ ਇਜ਼ਰਾਈਲੀ ਫੌਜ ਨੇ ਸ਼ਨੀਵਾਰ ਨੂੰ ਇਕ ਟਵੀਟ ਸਾਂਝਾ ਕਰ ਕੇ ਕਿਹਾ ਕਿ ਈਰਾਨ ਨੇ ਫਿਰ ਤੋਂ ਮਿਜ਼ਾਈਲ ਹਮਲੇ ਸ਼ੁਰੂ ਕਰ ਦਿੱਤੇ ਹਨ। ਉੱਤਰੀ ਇਜ਼ਰਾਈਲ ਅਤੇ ਇਜ਼ਰਾਈਲ ਦੇ ਨਿਯੰਤਰਿਤ ਗੋਲਾਨ ਹਾਈਟਸ ਵਿੱਚ ਸਾਇਰਨ ਵੱਜ ਰਹੇ ਹਨ। ਲੋਕਾਂ ਨੂੰ ਬੰਬ ਸ਼ੈਲਟਰਾਂ ਵਿੱਚ ਜਾਣ ਲਈ ਕਿਹਾ ਗਿਆ ਹੈ।