ਬ੍ਰਾਜ਼ੀਲ ਦੇ ਸਾਂਤਾ ਕੈਟਰੀਨਾ ਵਿੱਚ ਸ਼ਨੀਵਾਰ ਨੂੰ ਇੱਕ ਹਾਟ ਏਅਰ ਬੇਲੂਨ ਵਿੱਚ ਅੱਗ ਲੱਗ ਗਈ ਅਤੇ ਉਹ ਅਸਮਾਨ ਤੋਂ ਡਿੱਗ ਗਿਆ। ਇਸ ਹਾਦਸੇ ਵਿੱਚ ਅੱਠ ਲੋਕਾਂ ਦੀ ਮੌਤ ਹੋ ਗਈ, 13 ਲੋਕ ਜ਼ਖਮੀ ਹੋ ਗਏ।ਜਿੰਨਾ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
ਇਹ ਹਾਦਸਾ ਉਦੋਂ ਵਾਪਰਿਆ ਜਦੋਂ ਹਾਟ ਏਅਰ ਬੇਲੂਨ ਪਾਇਲਟ ਸਣੇ 21 ਲੋਕਾਂ ਦੇ ਸਮੂਹ ਨਾਲ ਅਸਮਾਨ ਵਿੱਚ ਉੱਡਿਆ। ਹਾਲਾਂਕਿ, ਇਹ ਰੋਮਾਂਚ ਇਨ੍ਹਾਂ ਸਾਰੇ ਲੋਕਾਂ ਲਈ ਇੱਕ ਭਿਆਨਕ ਹਾਦਸੇ ਵਿੱਚ ਬਦਲ ਗਿਆ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵਾਇਰਲ ਵੀਡੀਓ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਗੁਬਾਰੇ ਨੂੰ ਅੱਗ ਲਗਦੀ ਹੈ ਅਤੇ ਇਹ ਸੜਦਾ ਸੜਦਾ ਹੇਠਾਂ ਡਿੱਗ ਗਿਆ।
ਹਾਦਸੇ ਵਿੱਚ ਪਾਇਲਟ ਸਮੇਤ 13 ਲੋਕਾਂ ਦੀ ਜਾਨ ਬਚੀ ਹੈ। ਸੈਂਟਾ ਕੈਟਰੀਨਾ ਦੇ ਗਵਰਨਰ ਜੋਰਗੇਨਹੋ ਮੇਲੋ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਜਾਨੀ ਨੁਕਸਾਨ ਦੀ ਪੁਸ਼ਟੀ ਕੀਤੀ। ਉਨ੍ਹਾਂ ਕਿਹਾ, “ਸਾਡੀਆਂ ਟੀਮਾਂ ਪਰਿਵਾਰਾਂ ਅਤੇ ਪੀੜਤਾਂ ਨੂੰ ਹਰ ਜ਼ਰੂਰੀ ਸਹਾਇਤਾ ਪ੍ਰਦਾਨ ਕਰ ਰਹੀਆਂ ਹਨ। ਅਸੀਂ ਸਥਿਤੀ ‘ਤੇ ਨਜ਼ਰ ਰੱਖ ਰਹੇ ਹਾਂ।”