ਭਾਰਤ ਅਤੇ ਭੂਟਾਨ ਵਿਚ ਜਰਮਨੀ ਦੇ ਰਾਜਦੂਤ ਵਾਲਟਰ ਜੇ ਲਿੰਡਨਰ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਦਾ ਦੇਸ਼ ਭਾਰਤ ਬਾਇਓਟੇਕ ਦੇ ਕੋਵਿਡ-19 ਰੋਕੂ ਟੀਕੇ ਕੋ-ਵੈਕਸੀਨ ਨੂੰ ਯਾਤਰਾ ਦੇ ਉਦੇਸ਼ ਨਾਲ 1 ਜੂਨ ਤੋਂ ਮਾਨਤਾ ਦੇਵੇਗਾ। ਲਿੰਡਨਰ ਨੇ ਇੱਕ ਟਵੀਟ ਵਿਚ ਕਿਹਾ ਕਿ ਬਹੁਤ ਖੁਸ਼ ਹਾਂ ਕਿ ਜਰਮਨ ਸਰਕਾਰ ਨੇ 1 ਜੂਨ ਤੋਂ ਜਰਮਨੀ ਦੀ ਯਾਤਰਾ ਲਈ ਵਿਸ਼ਵ ਸਿਹਤ ਸੰਗਠਨ ਵਲੋਂ ਸੂਚੀਬੱਧ ਕੋ-ਵੈਕਸਿਨ ਨੂੰ ਮਾਨਤਾ ਦੇਣ ਦਾ ਫੈਸਲਾ ਕੀਤਾ ਹੈ। ਦੂਤਘਰ ਇਸ ਤਰ੍ਹਾਂ ਫੈਸਲਿਆਂ ’ਤੇ ਸਰਗਰਮ ਰੂਪ ਨਾਲ ਜ਼ੋਰ ਦੇ ਰਿਹਾ ਹੈ।
ਪਿਛਲੇ ਸਾਲ ਨਵੰਬਰ ‘ਚ ਵਿਸ਼ਵ ਸਿਹਤ ਸੰਗਠਨ ਨੇ ਕੋ-ਵੈਕਸੀਨ ਦੀ ਐਮਰਜੈਂਸੀ ਵਰਤੋਂ ਦੀ ਸਿਫਾਰਿਸ਼ ਕੀਤੀ ਸੀ। ਆਸਟ੍ਰੇਲੀਆ, ਜਾਪਾਨ ਅਤੇ ਕੈਨੇਡਾ ਸਮੇਤ ਕਈ ਦੇਸ਼ ਕੋ-ਵੈਕਸੀਨ ਲਗਵਾ ਚੁੱਕੇ ਯਾਤਰੀਆਂ ਨੂੰ ਆਪਣੇ ਇਥੇ ਆਉਣ ਦੀ ਇਜਾਜ਼ਤ ਦਿੰਦੇ ਹਨ।