ਪਾਕਿਸਤਾਨ ਪੰਜਾਬ `ਚ ਡਾਕੂਆਂ ਨੇ ਥਾਣੇ `ਤੇ ਹਮਲਾ ਕਰਕੇ ਮਾਰੇ ਪੰਜ ਪੁਲਸ ਮੁਲਾਜ਼ਮ

0
9
Pakistan Police

ਪਾਕਿਸਤਾਨ, 2 ਅਗਸਤ 2025 : ਭਾਰਤ ਦੇਸ਼ ਦੇ ਗੁਆਂਢੀ ਮੁਲਕ ਪਾਕਿਸਤਾਨ ਦੇ ਪੰਜਾਬ (Pakistan Punjab) ਸੂਬੇ (ਲਹਿੰਦੇ ਪੰਜਾਬ) ਵਿਚ ਡਾਕੂਆਂ ਨੇ ਪੁਲਸ ਚੌਕੀ ’ਤੇ ਹਮਲਾ ਕਰਕੇ ਪੰਜਾਬ ਪੁਲਸ ਮੁਲਾਜਮਾਂ ਨੂੰ ਮੌਤ (Punjab Police personnel killed) ਦੇ ਘਾਟ ਉਤਾਰ ਦਿੱਤਾ ਹੈ ।

ਆਓ ਜਾਣਦੇ ਹਾਂ ਕੀ ਦੱਸਿਆ ਆਈ. ਜੀ. ਪੀ. ਨੇ

ਪਾਕਿਸਤਾਨ ਦੇ ਲਹਿੰਦੇ ਪੰਜਾਬ ਦੇ ਇੰਸਪੈਕਟਰ ਜਨਰਲ ਆਫ਼ ਪੁਲਸ (ਆਈ. ਜੀ. ਪੀ.) ਉਸਮਾਨ ਅਨਵਰ ਨੇ ਦਸਿਆ ਕਿ ਰਾਕੇਟ ਲਾਂਚਰਾਂ ਅਤੇ ਗ੍ਰਨੇਡਾਂ ਨਾਲ ਲੈਸ ਲਗਭਗ 40 ਡਾਕੂਆਂ (40 bandits) ਨੇ ਵੀਰਵਾਰ ਰਾਤ ਨੂੰ ਰਹੀਮ ਯਾਰ ਖਾਨ ਵਿਚ ਸ਼ੇਖਾਨੀ ਪੁਲਿਸ ਚੌਕੀ ’ਤੇ ਹਮਲਾ ਕੀਤਾ । ਅਨਵਰ ਨੇ ਦਸਿਆ ਕਿ ਡਾਕੂਆਂ ਨੇ ਅੱਧੀ ਰਾਤ ਨੂੰ ਇਕ ਕਾਇਰਤਾਪੂਰਨ ਹਮਲਾ ਕੀਤਾ।

ਪੁਲਸ ਦੀ ਜਵਾਬੀ ਗੋਲੀਬਾਰੀ ਵਿਚ ਇਕ ਡਾਕੂ ਵੀ ਗਿਆ ਮਾਰਿਆ

ਪਾਕਿਸਤਾਨ ਦੇ ਇੰਸਪੈਕਟਰ ਜਨਰਲ ਆਫ਼ ਪੁਲਸ ਦਫ਼ਤਰ ਵਲੋਂ ਜਾਰੀ ਇਕ ਬਿਆਨ ਵਿਚ ਜਿਥੇ ਪੰਜਾਬ ਪੁਲਸ ਦੀ ਏਲੀਟ ਫ਼ੋਰਸ ਦੇ ਪੰਜ ਅਧਿਕਾਰੀਆਂ ਦੇ ਡਾਕੂਆਂ ਦੀ ਗੋਲੀਬਾਜੀ ਵਿਚ ਮਾਰੇ ਜਾਣ ਬਾਰੇ ਜਾਣਕਾਰੀ ਦਿੱਤੀ ਗਈ, ਉਥੇ ਪੁਲਸ ਵਲੋਂ ਕੀਤੀ ਗਈ ਜਵਾਬੀ ਗੋਲੀਬਾਰੀ ਵਿਚ ਇਕ ਡਾਕੂ ਦੇ ਮਾਰੇ (ਇਕ ਡਾਕੂ ਦੇ ਮਾਰੇ) ਜਾਣ ਬਾਰੇ ਵੀ ਦੱਸਿਆ ਗਿਆ । ਪੁਲਸ ਨੇ ਇਲਾਕੇ ਵਿਚ ਦਾਖ਼ਲੇ ਅਤੇ ਬਾਹਰ ਜਾਣ ਵਾਲੇ ਸਥਾਨਾਂ ਨੂੰ ਸੀਲ ਕਰ ਦਿਤਾ ਹੈ ਅਤੇ ਡਾਕੂਆਂ ਨੂੰ ਲੱਭਣ ਲਈ ਇਕ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿਤੀ ਗਈ ਹੈ ।

Read More : ਪਾਕਿਸਤਾਨ ਨਾਲ ਜੁੜੇ ਹਥਿਆਰਾਂ ਦੇ ਤਸਕਰ ਨੂੰ ਕੀਤਾ ਅੰਮ੍ਰਿਤਸਰ ਵਿੱਚ ਗ੍ਰਿਫ਼ਤਾਰ

LEAVE A REPLY

Please enter your comment!
Please enter your name here