ਪਾਕਿਸਤਾਨ, 16 ਅਗਸਤ 2025 : ਭਾਰਤ ਦੇਸ਼ ਦੇ ਗੁਆਂਢੀ ਦੇਸ਼ ਪਾਕਿਸਤਾਨ (Pakistan) ਦੇ ਉਤਰ ਪੱਛਮੀ ਖੇਤਰ ਵਿਚ ਹੜ੍ਹ ਪ੍ਰਭਾਵਿਤਾਂ ਨੂੰ ਰਾਹਤ ਸਮੱਗਰੀ (Relief materials) ਪਹੁੰਚਾਉਣ ਜਾ ਰਿਹਾ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ, ਜਿਸ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ ।
ਇਹ ਹਾਦਸਾ ਪਾਕਿਸਤਾਨ ਵਿਚ ਕਿਥੇ ਵਾਪਰਿਆ
ਉਕਤ ਹੈਲੀਕਾਪਟਰ ਕਰੈਸ਼ ਹਾਦਸਾ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿੱਚ ਵਾਪਰਿਆ, ਜਿੱਥੇ ਮੀਂਹ ਪ੍ਰਭਾਵਿਤ ਇਲਾਕਿਆਂ ਲਈ ਰਾਹਤ ਸਮੱਗਰੀ ਲੈ ਕੇ ਜਾ ਰਿਹਾ ਇੱਕ ਹੈਲੀਕਾਪਟਰ ਖ਼ਰਾਬ ਮੌਸਮ ਕਾਰਨ ਹਾਦਸਾਗ੍ਰਸਤ (Accident) ਹੋ ਗਿਆ । ਇਸ ਵਿੱਚ ਦੋ ਪਾਇਲਟ ਅਤੇ ਤਿੰਨ ਹੋਰ ਲੋਕ ਮਾਰੇ ਗਏ ।
ਕੀ ਆਖਣਾ ਹੈ ਅਧਿਕਾਰੀਆਂ ਦਾ
ਅਧਿਕਾਰੀਆਂ ਦਾ ਆਖਣਾ ਹੈ ਕਿ ਅਜੇ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਹਾਦਸਾ ਸਿਰਫ਼ ਮੌਸਮ ਕਾਰਨ ਹੋਇਆ ਸੀ ਜਾਂ ਹੋਰ ਕਾਰਨਾਂ ਕਰਕੇ। ਬਚਾਅ ਟੀਮਾਂ ਨੂੰ ਹਾਦਸੇ ਵਾਲੀ ਥਾਂ `ਤੇ ਭੇਜਿਆ ਗਿਆ ਹੈ ਅਤੇ ਮ੍ਰਿਤਕਾਂ ਦਾ ਪੂਰੇ ਸਰਕਾਰੀ ਸਨਮਾਨ ਨਾਲ ਅੰਤਿਮ ਸਸਕਾਰ ਕੀਤਾ ਜਾਵੇਗਾ ।
Read More : ਸਿੰਧੂ ਜਲ ਸੰਧੀ ਮੁਅੱਤਲ ਕੀਤੀ ਤਾਂ ਪਾਕਿਸਤਾਨ ਕਰੇਗਾ ਭਾਰਤ ਤੇ ਹਮਲਾ