FBI ਡਾਇਰੈਕਟਰ ਕ੍ਰਿਸਟੋਫਰ ਰੇਅ ਵੱਲੋਂ ਅਸਤੀਫੇ ਦਾ ਐਲਾਨ, ਟਰੰਪ ਨੇ ਪ੍ਰਗਟਾਈ ਖੁਸ਼ੀ, ਪੜੋ ਕੀ ਕਿਹਾ
FBI ਦੇ ਡਾਇਰੈਕਟਰ ਕ੍ਰਿਸਟੋਫਰ ਰੇਅ ਨੇ ਆਪਣੇ ਅਸਤੀਫੇ ਦਾ ਐਲਾਨ ਕਰ ਦਿੱਤਾ ਹੈ। ਰੇਅ ਨੇ ਕਿਹਾ ਹੈ ਕਿ ਉਹ ਜੋ ਬਾਇਡਨ ਦਾ ਕਾਰਜਕਾਲ ਖਤਮ ਹੋਣ ਤੋਂ ਬਾਅਦ ਹੀ ਜਨਵਰੀ ਵਿੱਚ ਐਫਬੀਆਈ ਡਾਇਰੈਕਟਰ ਦਾ ਅਹੁਦਾ ਛੱਡ ਦੇਣਗੇ। ਕ੍ਰਿਸਟੋਫਰ ਰੇਅ ਦਾ ਇਹ ਐਲਾਨ ਡੋਨਾਲਡ ਟਰੰਪ ਦੇ ਉਸ ਐਲਾਨ ਤੋਂ ਠੀਕ ਇਕ ਹਫਤੇ ਬਾਅਦ ਆਇਆ ਹੈ, ਜਿਸ ਵਿਚ ਟਰੰਪ ਨੇ ਕਸ਼ ਪਟੇਲ ਨੂੰ ਐੱਫਬੀਆਈ ਦਾ ਨਵਾਂ ਡਾਇਰੈਕਟਰ ਨਿਯੁਕਤ ਕਰਨ ਦਾ ਐਲਾਨ ਕੀਤਾ ਸੀ।
ਡੋਨਾਲਡ ਟਰੰਪ ਨੇ ਦਿਤੀ ਪ੍ਰਤੀਕਿਰਿਆ
ਕ੍ਰਿਸਟੋਫਰ ਨੇ ਬੁੱਧਵਾਰ ਨੂੰ ਐਫਬੀਆਈ ਹੈੱਡਕੁਆਰਟਰ ਵਿੱਚ ਹੋਈ ਮੀਟਿੰਗ ਵਿੱਚ ਆਪਣੇ ਅਸਤੀਫੇ ਦਾ ਐਲਾਨ ਕੀਤਾ। ਰੇਅ ਦੇ 10 ਸਾਲਾਂ ਦੇ ਕਾਰਜਕਾਲ ਵਿੱਚ ਅਜੇ ਤਿੰਨ ਸਾਲ ਬਾਕੀ ਸਨ। ਡੋਨਾਲਡ ਟਰੰਪ ਨੇ ਵੀ ਰੇਅ ਦੇ ਅਸਤੀਫੇ ਦੇ ਐਲਾਨ ‘ਤੇ ਪ੍ਰਤੀਕਿਰਿਆ ਦਿੱਤੀ ਹੈ। ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਇਕ ਪੋਸਟ ‘ਚ ਟਰੰਪ ਨੇ ਇਸ ਨੂੰ ਅਮਰੀਕਾ ਲਈ ਇਕ ਚੰਗਾ ਦਿਨ ਕਿਹਾ ਹੈ ਅਤੇ ਇਸ ਨਾਲ ਅਮਰੀਕਾ ਦੇ ‘ਇਨਸਾਫ਼ੀ ਵਿਭਾਗ’ ਦਾ ਹਥਿਆਰੀਕਰਨ ਬੰਦ ਹੋ ਜਾਵੇਗਾ।