ਰੂਸੀ ਰਾਸ਼ਟਰਪਤੀ ਪੁਤਿਨ ਦੇ ਕਾਫਲੇ ਦੀ ਕਾਰ ਵਿੱਚ ਧਮਾਕਾ

0
57

ਮਾਸਕੋ ਵਿੱਚ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਕਾਫਲੇ ਦੀ ਕਾਰ ਵਿੱਚ ਧਮਾਕਾ ਹੋਇਆ ਹੈ। ਇਹ ਧਮਾਕਾ ਖੁਫੀਆ ਏਜੰਸੀ ਐਫਐਸਬੀ ਦੇ ਹੈੱਡਕੁਆਰਟਰ ਦੇ ਬਾਹਰ ਹੋਇਆ। ਇਹ ਗੱਡੀ ਇਕ ਲਗਜ਼ਰੀ ਲਿਮੋਜ਼ਿਨ ਕਾਰ ਸੀ। ਜਾਣਕਾਰੀ ਮੁਤਾਬਕ ਅੱਗ ਕਾਰ ਦੇ ਇੰਜਣ ‘ਚ ਲੱਗੀ ਅਤੇ ਫਿਰ ਅੰਦਰ ਤੱਕ ਫੈਲ ਗਈ। ਹਾਲਾਂਕਿ ਜਿਸ ਸਮੇਂ ਇਹ ਹਾਦਸਾ ਹੋਇਆ, ਉਸ ਸਮੇਂ ਇਹ ਕਾਰ ਪੁਤਿਨ ਦੇ ਕਾਫਲੇ ‘ਚ ਸ਼ਾਮਲ ਨਹੀਂ ਸੀ ਅਤੇ ਨਾ ਹੀ ਪੁਤਿਨ ਇਸ ਕਾਰ ਦੇ ਨੇੜੇ ਕਿਤੇ ਵੀ ਮੌਜੂਦ ਸਨ।

70 ਸਾਲਾਂ ਦਾ ਇੰਤਜ਼ਾਰ ਖਤਮ! ਇਸ ਤਰੀਕ ਤੋਂ ਕਸ਼ਮੀਰ ਦੀਆਂ ਘਾਟੀਆਂ ‘ਚ ਚੱਲੇਗੀ ਵੰਦੇ ਭਾਰਤ ਟਰੇਨ

ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਇਹ ਕਤਲ ਦੀ ਸਾਜ਼ਿਸ਼ ਸੀ ਜਾਂ ਮਹਿਜ਼ ਇੱਕ ਹਾਦਸਾ। ਇਸ ਘਟਨਾ ਤੋਂ ਬਾਅਦ ਰਾਸ਼ਟਰਪਤੀ ਦਫ਼ਤਰ ਵਿੱਚ ਪੁਤਿਨ ਦੀ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਵਧ ਗਈਆਂ ਹਨ। ਰਾਸ਼ਟਰਪਤੀ ਪੁਤਿਨ ਅਕਸਰ ਇਸ ਲਿਮੋਜ਼ਿਨ ਕਾਰ ਦੀ ਵਰਤੋਂ ਕਰਦੇ ਹਨ। ਉਨ੍ਹਾਂ ਨੇ ਪਿਛਲੇ ਸਾਲ ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਨੂੰ ਇੱਕ ਲਗਜ਼ਰੀ ਲਿਮੋਜ਼ਿਨ ਕਾਰ ਵੀ ਤੋਹਫੇ ਵਿੱਚ ਦਿੱਤੀ ਸੀ। ਇਹ ਰੂਸ ਵਿੱਚ ਬਣਾਇਆ ਜਾਂਦੀ ਹੈ।ਹਾਦਸੇ ਤੋਂ ਬਾਅਦ ਪੁਤਿਨ ਨੇ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ, ਜਿਸ ਲਈ ਉੱਥੇ ਮੌਜੂਦ ਗਾਰਡਾਂ ਅਤੇ ਆਸਪਾਸ ਦੇ ਇਲਾਕਿਆਂ ਦੀ ਤਲਾਸ਼ੀ ਲਈ ਜਾ ਰਹੀ ਹੈ।

LEAVE A REPLY

Please enter your comment!
Please enter your name here