
ਅਮਰੀਕੀ ਅਰਬਪਤੀ ਉਦਯੋਗਪਤੀ ਐਲਨ ਮਸਕ ਨੇ ਡੋਨਾਲਡ ਟਰੰਪ ਦੇ ਸਲਾਹਕਾਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਮਸਕ ਨੇ X ‘ਤੇ ਇੱਕ ਪੋਸਟ ਰਾਹੀਂ ਰਾਸ਼ਟਰਪਤੀ ਟਰੰਪ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਉਸਨੂੰ ਅਮਰੀਕੀ ਪ੍ਰਸ਼ਾਸਨ ਵਿੱਚ ਯੋਗਦਾਨ ਪਾਉਣ ਦਾ ਮੌਕਾ ਦਿੱਤਾ। ਮਸਕ ਨੇ ਕਿਹਾ ਕਿ ਉਹ ਇੱਕ ਪ੍ਰਮੁੱਖ ਸਲਾਹਕਾਰ ਵਜੋਂ ਆਪਣੀ ਸਰਕਾਰੀ ਭੂਮਿਕਾ ਛੱਡ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਰਾਸ਼ਟਰਪਤੀ ਦਾ ਧੰਨਵਾਦ ਕਰਨਾ ਚਾਹੁੰਦੇ ਹਨ ਕਿ ਉਨ੍ਹਾਂ ਨੇ ਉਨ੍ਹਾਂ ਨੂੰ ਸੰਘੀ ਨੌਕਰਸ਼ਾਹੀ ਨੂੰ ਘਟਾਉਣ ਅਤੇ ਸੁਧਾਰ ਕਰਨ ਦਾ ਮੌਕਾ ਦਿੱਤਾ।
ਮਸਕ ਨੇ ਲਿਖਿਆ ਕਿ ਭਾਵੇਂ ਇੱਕ ਵਿਸ਼ੇਸ਼ ਸਰਕਾਰੀ ਕਰਮਚਾਰੀ ਵਜੋਂ ਉਸਦਾ ਸਮਾਂ ਖਤਮ ਹੋ ਰਿਹਾ ਹੈ, ਪਰ DOGE ਵਿੱਚ ਆਪਣੇ ਸਮੇਂ ਦੌਰਾਨ ਉਸਨੂੰ ਦੇਸ਼ ਵਿੱਚ ਫਜ਼ੂਲ ਖਰਚ ਨੂੰ ਘਟਾਉਣ ਦਾ ਮੌਕਾ ਮਿਲਿਆ। DOGE ਮਿਸ਼ਨ ਸਮੇਂ ਦੇ ਨਾਲ ਹੋਰ ਮਜ਼ਬੂਤ ਹੋਵੇਗਾ ਕਿਉਂਕਿ ਇਹ ਸਰਕਾਰ ਦੇ ਸਾਰੇ ਵਿਭਾਗਾਂ ਵਿੱਚ ਜੀਵਨ ਦਾ ਇੱਕ ਤਰੀਕਾ ਬਣ ਜਾਵੇਗਾ।”
ਦੱਸ ਦਈਏ ਕਿ ਨਵੰਬਰ 2024 ਵਿੱਚ ਚੋਣ ਜਿੱਤਣ ਤੋਂ ਬਾਅਦ, ਡੋਨਾਲਡ ਟਰੰਪ ਨੇ ਡਿਪਾਰਟਮੈਂਟ ਆਫ਼ ਗਵਰਨਮੈਂਟ ਐਫੀਸ਼ੀਐਂਸੀ (DoGE) ਨਾਮਕ ਇੱਕ ਨਵਾਂ ਵਿਭਾਗ ਬਣਾਉਣ ਦਾ ਐਲਾਨ ਕੀਤਾ। ਇਹ ਸਰਕਾਰ ਨੂੰ ਬਾਹਰੀ ਸਲਾਹ ਪ੍ਰਦਾਨ ਕਰਨ ਲਈ ਬਣਾਇਆ ਗਿਆ ਸੀ। ਡੋਨਾਲਡ ਟਰੰਪ ਨੇ ਇਸਦੀ ਕਮਾਨ ਐਲੋਨ ਮਸਕ ਅਤੇ ਭਾਰਤੀ ਮੂਲ ਦੇ ਕਾਰੋਬਾਰੀ ਵਿਵੇਕ ਰਾਮਾਸਵਾਮੀ ਨੂੰ ਸੌਪੀ ਸੀ। ਬਾਅਦ ਵਿੱਚ ਵਿਵੇਕ ਰਾਮਾਸਵਾਮੀ ਨੂੰ ਇਸ ਵਿੱਚੋਂ ਹਟਾ ਦਿੱਤਾ ਗਿਆ।