ਨਵੀ ਦਿੱਲੀ, 20 ਮਾਰਚ : ਭੂਚਾਲ ਕਾਰਨ ਇੰਡੋਨੇਸ਼ੀਆ ਦੀ ਧਰਤੀ ਇਕ ਵਾਰ ਫਿਰ ਕੰਬ ਗਈ ਹੈ। ਰਿਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ 4.2 ਮਾਪੀ ਗਈ ਹੈ। ਇਹ ਭੂਚਾਲ ਉਦੋਂ ਆਇਆ ਜਦੋਂ ਲੋਕ ਸੌਂ ਰਹੇ ਸਨ। ਭੂਚਾਲ ਦੇ ਝਟਕੇ ਇੰਨੇ ਜ਼ਬਰਦਸਤ ਸਨ ਕਿ ਲੋਕਾਂ ‘ਚ ਸਹਿਮ ਦਾ ਮਾਹੌਲ ਬਣ ਗਿਆ। ਇੰਡੋਨੇਸ਼ੀਆਈ ਸਮੇਂ ਮੁਤਾਬਕ ਇਹ ਭੂਚਾਲ 19 ਮਾਰਚ 2025 ਨੂੰ ਰਾਤ ਕਰੀਬ 10 ਵਜੇ ਆਇਆ। ਭਾਰਤੀ ਸਮੇਂ ਮੁਤਾਬਕ ਭੂਚਾਲ 20 ਮਾਰਚ ਨੂੰ ਸਵੇਰੇ ਕਰੀਬ 3:27 ਵਜੇ ਆਇਆ।
ਜਾਨੀ ਮਾਲੀ ਨੁਕਸਾਨ ਤੋਂ ਰਿਹਾ ਬਚਾਅ
ਦੱਸ ਦਈਏ ਕਿ ਭੂਚਾਲ ਕਾਰਨ ਕਿਸੇ ਵੱਡੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ਅਤੇ ਨਾ ਹੀ ਕਿਸੇ ਹੋਰ ਨੁਕਸਾਨ ਦੀ ਕੋਈ ਖਬਰ ਹੈ। ਦੁਨੀਆ ਦੇ ਵੱਖ-ਵੱਖ ਥਾਵਾਂ ‘ਤੇ ਹਰ ਰੋਜ਼ ਅਜਿਹੇ ਭੂਚਾਲਾਂ ਦਾ ਆਉਣਾ ਚਿੰਤਾ ਦਾ ਵਿਸ਼ਾ ਹੈ। ਇਸ ਤੋਂ ਪਹਿਲਾ ਇੰਡੋਨੇਸ਼ੀਆ ਵਿੱਚ 18 ਮਾਰਚ ਨੂੰ ਵੀ ਭੂਚਾਲ ਆਇਆ ਸੀ। ਰਿਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ 5.5 ਮਾਪੀ ਗਈ ਸੀ।