ਇਸ ਜਗ੍ਹਾ ਹੋਵੇਗਾ ਟਰੰਪ ਦਾ ਸਹੁੰ ਚੁੱਕ ਸਮਾਗਮ, 40 ਸਾਲਾਂ ਵਿੱਚ ਪਹਿਲੀ ਵਾਰ ਬਦਲਿਆ ਸਥਾਨ! ਜਾਣੋ ਹੈਰਾਨੀਜਨਕ ਕਾਰਨ

0
10

ਇਸ ਜਗ੍ਹਾ ਹੋਵੇਗਾ ਟਰੰਪ ਦਾ ਸਹੁੰ ਚੁੱਕ ਸਮਾਗਮ, 40 ਸਾਲਾਂ ਵਿੱਚ ਪਹਿਲੀ ਵਾਰ ਬਦਲਿਆ ਸਥਾਨ! ਜਾਣੋ ਹੈਰਾਨੀਜਨਕ ਕਾਰਨ

20 ਜਨਵਰੀ ਨੂੰ ਪੂਰੀ ਦੁਨੀਆ ਦੀਆਂ ਨਜ਼ਰਾਂ ਅਮਰੀਕਾ ‘ਤੇ ਹੋਣਗੀਆਂ। ਕਾਰਨ ਇਹ ਹੈ ਕਿ ਉਸ ਦਿਨ ਡੋਨਾਲਡ ਟਰੰਪ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਜਾ ਰਹੇ ਹਨ। ਟਰੰਪ ਦੇ ਸਹੁੰ ਚੁੱਕ ਸਮਾਗਮ ਦੇ ਸਥਾਨ ਵਿੱਚ ਬਦਲਾਅ ਹੋਇਆ ਹੈ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਸਹੁੰ ਚੁੱਕ ਸਮਾਗਮ ਕੜਾਕੇ ਦੀ ਠੰਡ ਕਾਰਨ 20 ਜਨਵਰੀ ਸੋਮਵਾਰ ਨੂੰ ਯੂਐਸ ਕੈਪੀਟਲ ਹਿੱਲ (ਸੰਸਦ) ਦੇ ਬਾਹਰ ਨਹੀਂ ਸਗੋਂ ਅੰਦਰ ਹੋਵੇਗਾ। ਰਾਇਟਰਜ਼ ਮੁਤਾਬਕ 40 ਸਾਲਾਂ ‘ਚ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਅਮਰੀਕੀ ਰਾਸ਼ਟਰਪਤੀ ਦਾ ਸਹੁੰ ਚੁੱਕ ਸਮਾਗਮ ਸੰਸਦ ਦੇ ਅੰਦਰ ਹੋਵੇਗਾ।

ਤਲਾਕ ਦੀਆਂ ਖਬਰਾਂ ‘ਤੇ ਬਰਾਕ ਓਬਾਮਾ ਨੇ ਲਗਾਇਆ ਵਿਰਾਮ!, ਪਤਨੀ ਮਿਸ਼ੇਲ ਲਈ ਸ਼ੇਅਰ ਕੀਤੀ Romantic ਪੋਸਟ

ਦੱਸ ਦਈਏ ਕਿ ਅਮਰੀਕਾ ਦੇ ਕਈ ਸੂਬੇ ਇਸ ਸਮੇਂ ਤੇਜ਼ ਠੰਡੀਆਂ ਹਵਾਵਾਂ ਨਾਲ ਜੂਝ ਰਹੇ ਹਨ। ਇਸ ਦਾ ਮੁੱਖ ਕਾਰਨ ਧਰੁਵੀ ਵਵਰਟੇਕਸ ਮੰਨਿਆ ਜਾਂਦਾ ਹੈ। ਧਰੁਵੀ ਵਵਰਟੇਕਸ ਘੜੀ ਦੀ ਉਲਟ ਦਿਸ਼ਾ ਵੱਲ ਵਹਿੰਦਾ ਹੈ। ਭੂਗੋਲਿਕ ਬਣਤਰ ਦੇ ਕਾਰਨ, ਪੋਲਰ ਵੌਰਟੇਕਸ ਆਮ ਤੌਰ ‘ਤੇ ਉੱਤਰੀ ਧਰੁਵ ਦੇ ਦੁਆਲੇ ਘੁੰਮਦਾ ਹੈ, ਪਰ ਜਦੋਂ ਇਹ ਦੱਖਣ ਵੱਲ ਵਧਦਾ ਹੈ, ਤਾਂ ਇਹ ਅਮਰੀਕਾ, ਯੂਰਪ ਅਤੇ ਏਸ਼ੀਆ ਵਿੱਚ ਸਖ਼ਤ ਠੰਡ ਲਿਆਉਂਦਾ ਹੈ। ਟਰੰਪ ਦੇ ਸਹੁੰ ਚੁੱਕ ਸਮਾਗਮ ਦੌਰਾਨ ਤਾਪਮਾਨ ਮਨਫੀ 7 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ।

LEAVE A REPLY

Please enter your comment!
Please enter your name here