ਡੋਨਾਲਡ ਟਰੰਪ ਦੀ ਵੱਡੀ ਕਾਰਵਾਈ! ਚਾਰ ਭਾਰਤੀ ਕੰਪਨੀਆਂ ‘ਤੇ ਲਗਾਈ ਪਾਬੰਦੀ, ਪੜੋ ਕਾਰਨ
ਅਮਰੀਕਾ ਨੇ ਪੈਟਰੋਲੀਅਮ ਅਤੇ ਪੈਟਰੋ ਕੈਮੀਕਲ ਉਦਯੋਗ ਨਾਲ ਜੁੜੀਆਂ ਕਈ ਕੰਪਨੀਆਂ ‘ਤੇ ਪਾਬੰਦੀਆਂ ਲਗਾ ਦਿੱਤੀਆਂ ਹਨ। ਅਮਰੀਕਾ ਵੱਲੋਂ ਜਿਨ੍ਹਾਂ ਕੰਪਨੀਆਂ ‘ਤੇ ਇਹ ਪਾਬੰਦੀਆਂ ਲਗਾਈਆਂ ਗਈਆਂ ਹਨ। ਇਹ ਸਾਰੇ ਈਰਾਨ ਦੇ ਤੇਲ ਉਦਯੋਗ ਨਾਲ ਜੁੜੇ ਹੋਏ ਹਨ। ਇਨ੍ਹਾਂ ਪਾਬੰਦੀਸ਼ੁਦਾ ਕੰਪਨੀਆਂ ਵਿੱਚ ਕੁਝ ਭਾਰਤੀ ਕੰਪਨੀਆਂ ਵੀ ਸ਼ਾਮਲ ਹਨ।
ਇਨ੍ਹਾਂ ਭਾਰਤੀ ਕੰਪਨੀਆਂ ‘ਤੇ ਲਗਾਈ ਪਾਬੰਦੀ
ਅਮਰੀਕਾ ਨੇ ਈਰਾਨ ਦੇ ਪੈਟਰੋਲੀਅਮ ਅਤੇ ਪੈਟਰੋ ਕੈਮੀਕਲ ਉਦਯੋਗ ਨਾਲ ਕਥਿਤ ਸਬੰਧਾਂ ਲਈ ਚਾਰ ਭਾਰਤੀ ਕੰਪਨੀਆਂ ਸਮੇਤ 16 ਕੰਪਨੀਆਂ ‘ਤੇ ਪਾਬੰਦੀਆਂ ਲਗਾਈਆਂ ਹਨ। ਮੰਨਿਆ ਜਾ ਰਿਹਾ ਹੈ ਕਿ ਅਮਰੀਕਾ ਨੇ ਈਰਾਨ ‘ਤੇ ਦਬਾਅ ਬਣਾਉਣ ਲਈ ਇਹ ਕਦਮ ਚੁੱਕੇ ਹਨ। ਅਮਰੀਕੀ ਵਿਤ ਵਿਭਾਗ ਵੱਲੋਂ ਜਾਰੀ ਬਿਆਨ ਦੇ ਅਨੁਸਾਰ, ਇਸ ਸੂਚੀ ਵਿੱਚ ਭਾਰਤੀ ਕੰਪਨੀਆਂ ਆਸਟਿਨਸ਼ਿਪ ਮੈਨੇਜਮੈਂਟ ਪ੍ਰਾਈਵੇਟ ਲਿਮਟਿਡ, ਬੀਐਸਐਮ ਮਰੀਨ ਐਲਐਲਪੀ, ਕੋਸਮੌਸ ਲਾਈਨਜ਼ ਇੰਕ ਅਤੇ ਫਲੈਕਸ ਮੈਰੀਟਾਈਮ ਐਲਐਲਪੀ ਸ਼ਾਮਲ ਹਨ।