ਟਰੱਕ ਹਾਦਸੇ ਦੇ ਡਰਾਈਵਰ ਨੂੰ ਕੋਰਟ ਨੇ ਕੀਤਾ ਜ਼ਮਾਨਤ ਦੇਣ ਤੋਂ ਇਨਕਾਰ

0
1
Accident

ਅਮਰੀਕਾ, 25 ਅਗਸਤ 2025 : ਸੰਸਾਰ ਪ੍ਰਸਿੱਧ ਤੇ ਸੁਪਰ ਪਾਵਰ ਦੇਸ਼ ਮੰਨੇ ਜਾਂਦੇ ਅਮਰੀਕਾ ਵਿਖੇ ਕੁੱਝ ਦਿਨ ਪਹਿਲਾਂ ਵਾਪਰੇ ਸੜਕੀ ਹਾਦਸੇ ਦੇ ਜਿੰਮੇਵਾਰ ਮੰਨੇ ਜਾ ਰਹੇ ਟਰੱਕ ਚਾਲਕ ਹਰਜਿੰਦਰ ਸਿੰਘ (Truck driver Harjinder Singh0 ਨੂੰ ਮਾਨਯੋਗ ਕੋਰਟ ਨੇ ਜ਼ਮਾਨਤ ਦੇਣ ਤੋਂ ਇਨਕਾਰ (Refusal to grant bail) ਕਰ ਦਿੱਤਾ ਹੈ । ਦੱਸਣਯੋਗ ਹੈ ਕਿ ਅਮਰੀਕਾ ਦੇ ਸ਼ਹਿਰ ਵਿਖੇ ਬਣੇ ਫਲੋਰੀਡਾ ਹਾਈਵੇਅ `ਤੇ ਸੜਕ ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ ।

ਪਰਿਵਾਰ ਨੇ ਕੀਤੀ ਹੈ ਰਹਿਮ ਦੀ ਅਪੀਲ

ਟਰੱਕ ਚਾਲਕ ਹਰਜਿੰਦਰ ਸਿੰਘ ਨੂੰ ਸੜਕੀ ਹਾਦਸੇ ਦਾ ਜਿੰਮੇਵਾਰ ਮੰਨਦਿਆਂ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਹਰਜਿੰਦਰ ਸਿੰੰਘ ਨੂੰ ਕੋਰਟ ਇਕ ਲੰਮੀ ਸਜ਼ਾ ਦੇ ਸਕਦੀ ਹੈ ਪਰ ਹਰਜਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਕੋਰਟ ਨੂੰ ਨਰਮੀ ਵਰਤਣ ਦੀ ਅਪੀਲ ਕੀਤੀ ਹੈ।

ਹਰਜਿੰਦਰ ਸਿੰਘ ਤੇ ਦਰਜ ਕੀਤੇ ਗਏ ਹਨ ਤਿੰਨ ਮਾਮਲੇ ਦਰਜ

ਸੜਕੀ ਹਾਦਸੇ ਤੋਂ ਬਾਅਦ ਫਲੋਰਿਡਾ ਛੱਡ ਨਿਊਯਾਰਕ (Leaving Florida for New York) ਚਲੇ ਗਏ ਹਰਜਿੰਦਰ ਸਿੰਘ ਨੂੰ ਮੁੜ ਫਲੋਰਿਡ ਲਿਆ ਕੇ ਜਿਥੇ ਉਸ ਤੇ ਸੜਕੀ ਹਾਦਸੇੇ ਵਿਚ ਤਿੰਨ ਲੋਕਾਂ ਦੀ ਮੌਤ ਦਾ ਜਿੰਮੇਵਾਰ ਮੰਨਦਿਆਂ ਮਾਨਯੋਗ ਕੋਰਟ ਵਿਚ ਕੇਸ ਚਲਾਇਆ ਜਾ ਰਿਹਾ ਹੈ, ਉਥੇ ਹਰਜਿੰਦਰ ਸਿੰਘ ਤੇ ਤਰ੍ਹਾਂ ਤਰ੍ਹਾਂ ਤੋਂ ਤਿੰਨ ਕੇਸ ਵੀ ਦਰਜ ਕੀਤੇ ਗਏ ਹਨ। ਪਿਛਲੇ ਸ਼ਨੀਵਾਰ ਨੂੰ ਸੇਂਟ ਲੂਸੀ ਕਾਉਂਟੀ ਜੱਜ ਲੌਰੇਨ ਸਵੀਟ ਨੇ ਸਿੰਘ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ। ਅਦਾਲਤ ਨੇ ਮੰਨਿਆ ਕਿ ਮਾਮਲਾ ਬਹੁਤ ਗੰਭੀਰ ਹੈ ਅਤੇ ਇਸ ਲਈ ਮੁਲਜ਼ਮ ਨੂੰ ਜ਼ਮਾਨਤ ਨਹੀਂ ਦਿੱਤੀ ਜਾ ਸਕਦੀ ।

ਸੰਸਦ ਮੈਂਬਰ ਹਰਸਿਮਰਤ ਵੱਲੋਂ ਵਿਦੇਸ਼ ਮੰਤਰੀ ਨੂੰ ਅਪੀਲ

ਸ਼੍ਰੋਮਣੀ ਅਕਾਲੀ ਦਲ ਦੀ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੂੰ ਅਪੀਲ ਕੀਤੀ ਹੈ ਕਿ ਉਹ ਹਰਜਿੰਦਰ ਨੂੰ ਕਾਨੂੰਨੀ ਸਲਾਹਕਾਰਾਂ ਤੱਕ ਪਹੁੰਚ ਪ੍ਰਦਾਨ ਕਰਨ ਤਾਂ ਜੋ ਉਸਦਾ ਕੇਸ ਸਹੀ ਢੰਗ ਨਾਲ ਪੇਸ਼ ਕੀਤਾ ਜਾ ਸਕੇ ।

Read More : ਸੜਕੀ ਹਾਦਸੇ ਵਿਚ 8 ਦੀ ਮੌਤ

LEAVE A REPLY

Please enter your comment!
Please enter your name here