ਕੈਨੇਡਾ ਨੇ ਤਿੰਨ ਵਿਦੇਸ਼ੀ ਨਾਗਰਿਕਾਂ ਨੂੰ ਕੈਨੇਡਾ ਵਿਚੋਂ ਦਿਖਾਇਆ ਬਾਹਰ ਦਾ ਰਸਤਾ

0
22
Canada Police

ਕੈਨੇਡਾ, 8 ਨਵੰਬਰ 2025 : ਪੰਜਾਬੀਆਂ ਦੀ ਮਨਪਸੰਦ ਧਰਤੀ ਕੈਨੇਡਾ ਦੀ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (Canada Border Services Agency) (ਸੀ. ਬਬੀ. ਐਸ. ਏ) ਨੇ ਤਿੰਨ ਵਿਦੇਸ਼ੀ ਨਾਗਰਿਕਾਂ ਨੂੰ ਕੈਨੇਡਾ ਵਿਚੋਂ ਬਾਹਰ ਕੱਢ ਦਿੱਤਾ ਹੈ । ਇਹ ਫ਼ੈਸਲਾ ਇਕ ਜਾਂਚ ਤੋਂ ਬਾਅਦ ਲਿਆ ਗਿਆ। ਦੱਸਣਯੋਗ ਹੈ ਕਿ ਉਨ੍ਹਾਂ ਨੂੰ ਬ੍ਰਿਟਿਸ਼ ਕੋਲੰਬੀਆ ਵਿੱਚ ਪੰਜਾਬੀ ਮੂਲ ਦੇ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਇਕ ਚੱਲ ਰਹੇ ਜਬਰੀ ਵਸੂਲੀ ਨੈੱਟਵਰਕ ਨਾਲ ਜੋੜਿਆ ਗਿਆ ਸੀ ।

ਦੇਸ਼ ਨਿਕਾਲੇ ਦਾ ਲਿਆ ਗਿਆ ਫ਼ੈਸਲਾ ਬੀ. ਸੀ. ਐਕਸਟਰੋਸ਼ਨ ਟਾਸਕ ਫੋਰਸ ਤਹਿਤ ਲਿਆ ਗਿਆ ਪਹਿਲਾ ਕਦਮ ਹੈ

ਸੀ. ਬੀ. ਐਸ. ਏ. ਤੇ ਆਰ. ਸੀ. ਐਮ. ਪੀ. ਅਧਿਕਾਰੀਆਂ ਅਨੁਸਾਰ ਜੋ ਇਹ ਫ਼ੈਸਲਾ ਦੇਸ਼ ਨਿਕਾਲੇ (Deportation) ਦਾ ਲਿਆ ਗਿਆ ਹੈ ਬੀ. ਬੀ. ਐਕਸਟਰੋਸ਼ਨ ਟਾਸਕ ਫੋੋਰਸ (B. B. Extrusion Task Force) ਤਹਿਤ ਲਿਆ ਗਿਆ ਪਹਿਲਾ ਕਦਮ ਹੈ ਅਤੇ ਉਪਰੋਕਤ ਦੋਵੇਂ ਸਰਕਾਰੀ ਸੰਸਥਾਵਾਂ ਅਤੇ ਸਥਾਨਕ ਪੁਲਸ ਏੇਜੰਸੀਆਂ ਦਾ ਇਕ ਸਾਂਝਾ ਅਪ੍ਰੇਸ਼ਨ ਵੀ ਹੈ । ਸਟੇਟ ਵਿਚ ਕੰਮ ਕਰ ਰਹੇ ਅੰਤਰਰਾਸ਼ਟਰੀ ਸੰਗਠਿਤ ਅਪਰਾਧ ਸਮੂਹਾਂ ਵਿਰੁੱਧ ਇਸ ਸਾਲ ਦੇ ਸ਼ੁਰੂ ਵਿਚ 40 ਮੈਂਬਰੀ ਟਾਸਕ ਫੋਰਸ ਦਾ ਗਠਨ ਵੀ ਕੀਤਾ ਗਿਆ ਸੀ ।

ਕੀ ਆਖਣਾ ਹੈ ਕੈਨੇਡੀਅਨ ਅਧਿਕਾਰੀਆਂ ਦਾ

ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਦੇਸ਼ ਨਿਕਾਲਾ ਬੀ.ਸੀ. ਦੇ ਪੰਜਾਬੀ ਕਾਰੋਬਾਰੀ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਵਾਲੀ ਹਾਲੀਆ ਹਿੰਸਾ ਅਤੇ ਧਮਕੀਆਂ ਦੀ ਲਹਿਰ ਦੇ ਪਿੱਛੇ ਦੇ ਸੰਗਠਤ ਨੈੱਟਵਰਕਾਂ ਨੂੰ ਖ਼ਤਮ ਕਰਨ ਦੇ ਚੱਲ ਰਹੇ ਯਤਨਾਂ ਵਿਚ ਇਕ ਮਹੱਤਵਪੂਰਨ ਕਦਮ ਨੂੰ ਦਰਸਾਉਂਦਾ ਹੈ ।

Read More : ਸਿੱਖ ਫ਼ੌਜੀਆਂ ਲਈ ਕੈਨੇਡਾ ਸਰਕਾਰ ਜਾਰੀ ਕਰੇਗੀ ਯਾਦਗਾਰੀ ਡਾਕ ਟਿਕਟ

LEAVE A REPLY

Please enter your comment!
Please enter your name here