ਚੰਡੀਗੜ੍ਹ, 10 ਨਵੰਬਰ 2025 : ਵਿਦੇਸ਼ੀ ਧਰਤੀ ਮਲੇਸ਼ੀਆ (Malaysia) ਵਿਖੇੇ ਸਮੁੰਦਰ ਰਾਹੀਂ 300 ਦੇ ਕਰੀਬ ਪ੍ਰਵਾਸੀਆਂ ਨੂੰ ਲਿਜਾ ਰਹੀ ਕਿਸ਼ਤੀ ਪਲਟ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
300 ਵਿਚੋਂ 10 ਨੂੰ ਗਿਆ ਬਚਾਇਆ ਤੇ ਇਕ ਦੀ ਹੋਈ ਮੌਤ
ਹਿੰਦ ਮਹਾਸਾਗਰ ਵਿਚ ਥਾਈ-ਮਲੇਸ਼ੀਆ ਸਮੁੰਦਰੀ ਸਰਹੱਦ ਨੇੜੇ ਮਿਆਂਮਾਰ ਤੋਂ ਲਗਭਗ 300 ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀ ਇਕ ਕਿਸ਼ਤੀ ਪਲਟਣ ਦੇ ਚਲਦਿਆਂ ਜਿਥੇ ਬਚਾਅ ਕਰਮਚਾਰੀਆਂ ਵਲੋਂ ਹੁਣ ਤੱਕ ਸਿਰਫ਼ 10 ਲੋਕਾਂ ਨੂੰ ਬਚਾਇਆ ਜਾ ਚੁੱਕਿਆ ਹੈ, ਉਥਂੇ ਹੀ ਇਕ ਵਿਅਕਤੀ ਦੀ ਲਾਸ਼ ਸਮੁੰਦਰ ਵਿਚੋਂ ਬਰਾਮਦ ਕੀਤੀ ਗਈ ਹੈ ਜਦੋਂ ਕਿ ਸੈਂਕੜੇ ਹੋਰ ਅਜੇ ਵੀ ਲਾਪਤਾ ਹਨ ।
ਕੀ ਦੱਸਿਆ ਪੁਲਸ ਅਧਿਕਾਰੀ ਨੇ
ਪੁਲਸ ਅਧਿਕਾਰੀ ਦੇ ਦੱਸਣ ਮੁਤਾਬਕ ਬਚਾਏ ਗਏ ਲੋਕਾਂ ਵਿਚੋਂ ਬਹੁਤ ਰੋਹਿੰਗੀਆ ਮੁਸਲਮਾਨ ਹਨ, ਜਿਨ੍ਹਾਂ ਨੇ ਮਿਆਂਮਾਰ ਵਿਚ ਦਹਾਕਿਆਂ ਤੋਂ ਜੁਲਮ ਦਾ ਹੀ ਸਾਹਮਣਾ ਕੀਤਾ ਹੈ । ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਕਿਸ਼ਤੀ ਦੇ ਡੁੱਬਣ (Boat sinking) ਦਾ ਸਹੀ ਸਮਾਂ ਅਤੇ ਜਗ੍ਹਾ ਹਾਲੇ ਸਪੱਸ਼ਟ ਨਹੀ. ਹੈ ਪਰ ਸ਼ੁਰੂਆਤੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਹਾਦਸਾ ਥਾਈ ਪਾਣੀਆਂ ਵਿਚ ਵਾਪਰਿਆ ਹੈ। ਮਲੇਸ਼ੀਆ ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਖਤਰਨਾਕ ਸਮੁੰਦਰੀ ਰਸਤੇ ਵਰਤ ਰਹੇ ਪ੍ਰਵਾਸੀ ਤਸਕਰੀ ਕਰਨ ਵਾਲੇ ਗਰੋਹ ਤੇਜ਼ੀ ਨਾਲ ਸਰਗਰਮ ਹੋ ਰਹੇ ਹਨ ।
Read More : ਕਿਸ਼ਤੀ ਪਲਟਣ ਕਾਰਨ 4 ਡੁੱਬੇ ਬੱਚਿਆਂ ਵਿਚੋਂ ਇਕ ਦੀ ਮੌਤ









