ਤਲਾਕ ਦੀਆਂ ਖਬਰਾਂ ‘ਤੇ ਬਰਾਕ ਓਬਾਮਾ ਨੇ ਲਗਾਇਆ ਵਿਰਾਮ!, ਪਤਨੀ ਮਿਸ਼ੇਲ ਲਈ ਸ਼ੇਅਰ ਕੀਤੀ Romantic ਪੋਸਟ
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਉਨ੍ਹਾਂ ਦੀ ਪਤਨੀ ਮਿਸ਼ੇਲ ਓਬਾਮਾ ਨੂੰ ਦੁਨੀਆ ਦਾ ਸਭ ਤੋਂ ਪਿਆਰਾ ਜੋੜਾ ਮੰਨਿਆ ਜਾਂਦਾ ਹੈ। ਪਰ ਇਨ੍ਹੀਂ ਦਿਨੀਂ ਇਸ ਜੋੜੀ ਦੇ ਵਿਚਾਲੇ ਸਭ ਕੁਝ ਠੀਕ ਨਾ ਹੋਣ ਦੀ ਖਬਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਕਿਹਾ ਜਾ ਰਿਹਾ ਸੀ ਕਿ ਬਰਾਕ ਅਤੇ ਮਿਸ਼ੇਲ ਤਲਾਕ ਲੈ ਸਕਦੇ ਹਨ। ਪਰ ਬਰਾਕ ਓਬਾਮਾ ਨੇ ਇਨ੍ਹਾਂ ਸਾਰੀਆਂ ਅਫਵਾਹਾਂ ‘ਤੇ ਵਿਰਾਮ ਲਗਾ ਦਿੱਤਾ ਹੈ। ਇਕ ਪੋਸਟ ਰਾਹੀਂ ਓਬਾਮਾ ਨੇ ਦੱਸਿਆ ਕਿ ਉਨ੍ਹਾਂ ਦਾ ਅਤੇ ਮਿਸ਼ੇਲ ਦਾ ਰਿਸ਼ਤਾ ਕਾਫੀ ਮਜ਼ਬੂਤ ਹੈ।
ਮਿਸ਼ੇਲ ਓਬਾਮਾ ਦੇ ਜਨਮਦਿਨ ਮੌਕੇ ਸਾਂਝੀ ਕੀਤੀ ਪੋਸਟ
ਦੱਸ ਦਈਏ ਕਿ ਬਰਾਕ ਓਬਾਮਾ ਦੀ ਪਤਨੀ ਮਿਸ਼ੇਲ ਓਬਾਮਾ ਦਾ 17 ਜਨਵਰੀ ਨੂੰ ਜਨਮਦਿਨ ਸੀ। ਓਬਾਮਾ ਨੇ ਆਪਣੀ ਪੋਸਟ ‘ਚ ਪਤਨੀ ਨੂੰ ਜਨਮਦਿਨ ‘ਤੇ ਬਹੁਤ-ਬਹੁਤ ਵਧਾਈਆਂ ਦਿੱਤੀਆਂ, ਇਸ ਦੇ ਨਾਲ ਹੀ ਉਨ੍ਹਾਂ ਨੇ ਇਕ ਫੋਟੋ ਵੀ ਸ਼ੇਅਰ ਕੀਤੀ, ਜਿਸ ‘ਚ ਇਹ ਜੋੜਾ ਡਿਨਰ ਕਰਦੇ ਨਜ਼ਰ ਆ ਰਿਹਾ ਹੈ। ਉਨ੍ਹਾਂ ਲਿਖਿਆ ਕਿ “ਤੁਸੀਂ ਮੇਰੀ ਜ਼ਿੰਦਗੀ ਦੇ ਹਰ ਖਾਲੀ ਕਮਰੇ ਨੂੰ ਭਰ ਦਿੱਤਾ, ਜਿਸ ਵਿੱਚ ਸਭ ਕੁਝ ਹੈ। ਤੁਸੀਂ ਹਮੇਸ਼ਾ ਅਜਿਹਾ ਕਰਦੇ ਹੋਏ ਬਹੁਤ ਚੰਗੇ ਲੱਗਦੇ ਹੋ, ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਮੈਂ ਤੁਹਾਡੇ ਨਾਲ ਜ਼ਿੰਦਗੀ ਵਿੱਚ ਸਭ ਕੁਝ ਕਰਨ ਦੇ ਯੋਗ ਹਾਂ, ਮੇਰੇ ਪਿਆਰ.” ਦੱਸ ਦਈਏ ਕਿ ਮਿਸ਼ੇਲ 61 ਸਾਲ ਦੀ ਹੋ ਗਈ ਹੈ।ਮਿਸ਼ੇਲ ਨੇ ਆਪਣੇ ਅਕਾਊਂਟ ‘ਤੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, ‘ਲਵ ਯੂ, ਹਨੀ!’
ਇਹ ਵੀ ਪੜੋ: TV ਐਕਟਰ ਅਮਨ ਜੈਸਵਾਲ ਦੀ ਸੜਕ ਹਾਦਸੇ ‘ਚ ਦਰਦਨਾਕ ਮੌ.ਤ, 23 ਸਾਲ ਦੀ ਉਮਰ ‘ਚ ਦੁਨੀਆ ਨੂੰ ਕਿਹਾ ਅਲਵਿਦਾ