ਪਾਕਿਸਤਾਨ, 11 ਜੁਲਾਈ 2025 : ਭਾਰਤ ਦੇ ਗੁਆਂਢੀ ਦੇਸ਼ ਪਾਕਿਸਤਾਨ (Pakistan) ਦੇ ਬਲੋਚਿਸਤਾਨ ਦੇ ਜ਼ੋਬ ਵਿਖੇ ਹਮਲਾਵਰਾਂ ਵਲੋਂ ਚਲਦੀ ਬਸ ਨੂੰ ਰੋਕ ਕੇ 9 ਦੇ ਕਰੀਬ ਯਾਤਰੀਆਂ ਨੂੰ ਗੋਲੀਆਂ ਮਾਰ ਕੇ ਛੱਲੀ (Killed by bullets) ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਦੱਸਣਯੋਗ ਹੈ ਕਿ ਹਮਲਾਵਰਾਂ ਨੇ ਬਸ ਰੋਕ ਕੇ ਪਹਿਲਾਂ ਯਾਤਰੀਆਂ ਨੂੰ ਅਗਵਾ ਕੀਤਾ ਅਤੇ ਬਾਅਦ ਵਿਚ ਉਨ੍ਹਾਂ ਨੂੰ ਗੋਲੀਆਂ ਮਾਰ ਦਿੱਤੀਆਂ ।
ਬਸ ਜਾ ਰਹੀ ਕਾਲੇਟਾ ਤੋ਼ ਲਾਹੌਰ
ਪ੍ਰਾਪਤ ਜਾਣਕਾਰੀ ਅਨੁਸਾਰ ਹਮਲਾਵਰਾਂ ਵਲੋਂ ਜਿਸ ਬਸ ਨੂੰ ਰੋਕ ਕੇ ਉਸ ਵਿਚ ਬੈਠੇ ਯਾਤਰੀਆਂ ਨੂੰ ਅਗਵਾ (Kidnapping) ਕਰਨ ਤੋ਼ ਬਾਅਦ ਗੋਲੀਆਂ ਮਾਰ ਦਿੱਤੀਆਂ ਗਈਆਂ ਇਹ ਬਸ ਕਾਲੇਟਾ ਤੋਂ ਲਾਹੌਰ (Bus from Kaleta to Lahore) ਜਾ ਰਹੀ ਸੀ । ਹਮਲਰਾਵਰਾਂ ਨੇ ਬਸ ਨੂੰ ਐਨ-40 ਰੂਟ ਤੇ ਰੋਕਿਆ ਅਤੇ ਫਿਰ ਬੰਦੂਕਧਾਰੀਆਂ ਨੇ ਬੱਸ ਵਿੱਚ ਸਵਾਰ ਯਾਤਰੀਆਂ ਦੇ ਪਛਾਣ ਪੱਤਰਾਂ ਦੀ ਜਾਂਚ ਕੀਤੀ ਅਤੇ ਪੰਜਾਬ ਸੂਬੇ ਨਾਲ ਸਬੰਧਤ ਨੌਂ ਪੁਰਸ਼ ਯਾਤਰੀਆਂ ਨੂੰ ਚੁਣ ਕੇ ਅਗਵਾ ਕਰ ਲਿਆ। ਬਾਅਦ ਵਿੱਚ ਉਨ੍ਹਾਂ ਨੂੰ ਮਾਰ ਦਿੱਤਾ ਗਿਆ ।
Read More : ਪਾਕਿਸਤਾਨ ਦੇ ਡਰੋਨ ਹਮਲੇ ਵਿਚ ਜ਼ਖ਼ਮੀ ਪਤੀ ਨੇ ਵੀ ਤੋੜਿਆ ਦਮ