ਨਵੀਂ ਦਿੱਲੀ, 29 ਜੁਲਾਈ 2025 : ਕੁਦਰਤੀ ਆਫ਼ਤ ਭੂਚਾਲ (earthquake) ਦੇ ਜ਼ਬਰਦਸਤ ਝਟਕਿਆਂ ਨਾਲ ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਵਿਚ ਹਿਲਜੁਲਾਹਟ ਹੋਈ । ਸੋਮਵਾਰ ਰਾਤ ਨੂੰ ਭੂਚਾਲ ਦੇ ਜੋ ਤੇਜ਼ ਝਟਕੇ ਮਹਿਸੂਸ ਕੀਤੇ ਗਏ ਦੀ ਤੀਬਰਤਾ ਰਿਕਟਰ ਪੈਮਾਨੇ `ਤੇ 6.2 ਮਾਪੀ ਗਈ (The intensity was measured at 6.2 on the Richter scale.) ।
ਜਾਨੀ ਤੇ ਮਾਲੀ ਨੁਕਸਾਨ ਦੀ ਕੋਈ ਜਾਣਕਾਰੀ ਨਹੀਂ
ਪ੍ਰਾਪਤ ਜਾਣਕਾਰੀ ਮੁਤਾਬਕ ਭੂਚਾਲ ਸਮੁੰਦਰ ਦੀ ਸਤ੍ਹਾ ਤੋਂ 10 ਕਿਲੋਮੀਟਰ ਹੇਠਾਂ ਆਇਆ । ਭੂਚਾਲ ਕਾਫ਼ੀ ਤੇਜ਼ ਸੀ, ਹਾਲਾਂਕਿ ਹੁਣ ਤੱਕ ਕਿਸੇ ਵੀ ਜਾਨੀ ਜਾਂ ਮਾਲੀ ਨੁਕਸਾਨ ਦੀ ਰਿਪੋਰਟ ਨਹੀਂ ਹੈ । ਦੱਸਣਯੋਗ ਹੈ ਕਿ ਅੰਡੇਮਾਨ ਸਾਗਰ (Andaman Sea) ਅਤੇ ਇਸ ਦੇ ਆਲੇ ਦੁਆਲੇ ਦੇ ਟਾਪੂ ਖੇਤਰਾਂ ਨੂੰ ਭੂਚਾਲ ਦੇ ਪੱਖੋਂ ਬਹੁਤ ਸੰਵੇਦਨਸ਼ੀਲ ਮੰਨਿਆ ਜਾਂਦਾ ਹੈ, ਜਿੱਥੇ ਭੂਚਾਲ ਅਕਸਰ ਆਉਂਦੇ ਰਹਿੰਦੇ ਹਨ ਅਤੇ ਸੁਨਾਮੀ ਦਾ ਖ਼ਤਰਾ ਵੀ ਰਹਿੰਦਾ ਹੈ ।
ਇਹ ਭੂਚਾਲ ਅਜਿਹੇ ਸਮੇਂ ਆਇਆ ਹੈ ਜਦੋਂ ਲਗਭਗ ਦੋ ਹਫ਼ਤੇ ਪਹਿਲਾਂ, ਦਿੱਲੀ-ਐਨ. ਸੀ. ਆਰ. ਵਿੱਚ ਲਗਾਤਾਰ 2 ਦਿਨਾਂ ਤੱਕ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ । ਲਗਾਤਾਰ ਭੂਚਾਲ ਸੰਬੰਧੀ ਗਤੀਵਿਧੀਆਂ ਨੇ ਮਾਹਿਰਾਂ ਅਤੇ ਆਫ਼ਤ ਪ੍ਰਬੰਧਨ ਏਜੰਸੀਆਂ ਨੂੰ ਸੁਚੇਤ ਕਰ ਦਿੱਤਾ ਹੈ ।
Read More : ਭੂਚਾਲ ਦੇ ਆਏ ਝਟਕਿਆਂ ਨੇ ਹਿਲਾਇਆ ਮਿਆਂਮਾਰ