ਜਾਪਾਨ ਦੇ ਦੱਖਣ-ਪੱਛਮੀ ਖੇਤਰ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ। ਮਰੀਜ਼ ਨੂੰ ਲਿਜਾ ਰਿਹਾ ਮੈਡੀਕਲ ਟਰਾਂਸਪੋਰਟ ਹੈਲੀਕਾਪਟਰ ਸਮੁੰਦਰ ਵਿੱਚ ਡਿੱਗ ਗਿਆ। ਇਸ ‘ਚ ਹਾਦਸੇ ਵਿੱਚ ਮਰੀਜ਼ ਅਤੇ ਦੋ ਹੋਰ ਲੋਕਾਂ ਦੀ ਮੌਤ ਹੋ ਗਈ। ਜਾਪਾਨ ਕੋਸਟ ਗਾਰਡ ਵਲੋਂ ਜਾਰੀ ਬਿਆਨ ‘ਚ ਕਿਹਾ ਗਿਆ ਕਿ ਹਾਦਸੇ ਤੋਂ ਬਾਅਦ ਤਿੰਨ ਲੋਕਾਂ ਦੀ ਜਾਨ ਬਚਾਉਣ ‘ਚ ਸਫਲਤਾ ਹਾਸਲ ਕੀਤੀ ਗਈ। ਜਿਨ੍ਹਾਂ ਲੋਕਾਂ ਦੀ ਜਾਨ ਬਚਾਈ ਗਈ, ਉਨ੍ਹਾਂ ਵਿੱਚ ਪਾਇਲਟ ਹਿਰੋਸ਼ੀ ਹਮਾਦਾ (66), ਹੈਲੀਕਾਪਟਰ ਮਕੈਨਿਕ ਕਾਜ਼ੂਟੋ ਯੋਸ਼ੀਤਾਕੇ ਅਤੇ 28 ਸਾਲਾ ਨਰਸ ਸਾਕੁਰਾ ਕੁਨੀਤਾਕੇ ਸ਼ਾਮਲ ਹਨ।
ਪੰਜਾਬ-ਚੰਡੀਗੜ੍ਹ ‘ਚ ਹੀਟ ਵੇਵ ਦਾ ਯੈਲੋ ਅਲਰਟ’ 10 ਅਪ੍ਰੈਲ ਤੱਕ ਰਾਹਤ ਦੀ ਕੋਈ ਉਮੀਦ ਨਹੀਂ
ਇਸ ਹਾਦਸੇ ਵਿੱਚ ਮੈਡੀਕਲ ਡਾਕਟਰ ਕੇਈ ਅਰਾਕਾਵਾ (34), 86 ਸਾਲਾ ਮਰੀਜ਼ ਮਿਤਸੁਕੀ ਮੋਟੋਸ਼ੀ ਅਤੇ ਉਸ ਦੀ ਦੇਖਭਾਲ ਕਰਨ ਵਾਲੇ ਕਾਜ਼ੂਯੋਸ਼ੀ ਮੋਟੋਸ਼ੀ (68) ਦੀ ਮੌਤ ਹੋ ਗਈ। ਉਨ੍ਹਾਂ ਦੀਆਂ ਲਾਸ਼ਾਂ ਨੂੰ ਜਾਪਾਨ ਏਅਰ ਸੈਲਫ-ਡਿਫੈਂਸ ਫੋਰਸ ਦੇ ਹੈਲੀਕਾਪਟਰਾਂ ਦੀ ਵਰਤੋਂ ਕਰਕੇ ਖੋਜ ਮੁਹਿੰਮ ਦੁਆਰਾ ਬਰਾਮਦ ਕੀਤਾ ਗਿਆ ਸੀ।
ਤੱਟ ਰੱਖਿਅਕਾਂ ਦੇ ਅਨੁਸਾਰ, ਹੈਲੀਕਾਪਟਰ ਨਾਗਾਸਾਕੀ ਪ੍ਰੀਫੈਕਚਰ ਦੇ ਇੱਕ ਹਵਾਈ ਅੱਡੇ ਤੋਂ ਫੂਕੂਓਕਾ ਦੇ ਇੱਕ ਹਸਪਤਾਲ ਜਾ ਰਿਹਾ ਸੀ। ਫਿਰ ਇਹ ਕਰੈਸ਼ ਹੋ ਗਿਆ। ਤੱਟ ਰੱਖਿਅਕ ਨੇ ਕਿਹਾ ਕਿ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।