ਰੂਸ, 30 ਜੁਲਾਈ 2025 : ਵਿਦੇਸ਼ੀ ਧਰਤੀ ਰੂਸ ਦੇਸ਼ ਦੇ ਕਾਮਚਟਕਾ (Kamchatka, Russia) ਵਿਖੇ ਭੂਚਾਲ ਆਇਆ, ਜਿਸਦੀ ਰਫ਼ਤਾਰ 8.7 ਸੀ।ਜਾਪਾਨ ਦੀ ਮੌਸਮ ਵਿਗਿਆਨ ਏਜੰਸੀ (Meteorological Agency) ਨੇ ਬੁੱਧਵਾਰ ਨੂੰ ਕਿਹਾ ਕਿ ਰੂਸ ਦੇ ਕਾਮਚਟਕਾ ਪ੍ਰਾਇਦੀਪ ਦੇ ਨੇੜੇ ਜੋ 8.7 ਤੀਬਰਤਾ ਦਾ ਭੂਚਾਲ ਆਇਆ ਸੀ ਦੇ ਕਾਰਨ ਜਾਪਾਨ ਦੇ ਪ੍ਰਸ਼ਾਂਤ ਤੱਟ ਲਈ 1 ਮੀਟਰ ਤੱਕ ਦੀ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ।
ਅਮਰੀਕੀ ਭੂ-ਵਿਗਿਆਨ ਸਰਵੇਖਣ ਨੇ ਕੀ ਆਖਿਆ
ਅਮਰੀਕੀ ਭੂ-ਵਿਗਿਆਨ ਸਰਵੇਖਣ ਨੇ ਸ਼ੁਰੂਆਤੀ ਰਿਪੋਰਟਾਂ ਤੋਂ ਤੁਰੰਤ ਬਾਅਦ ਕਿਹਾ ਕਿ ਭੂਚਾਲ ਦੀ ਤੀਬਰਤਾ 8.7 ਸੀ । ਭੂਚਾਲ (Earthquake) 19.3 ਕਿਲੋਮੀਟਰ ਦੀ ਡੂੰਘਾਈ `ਤੇ ਆਇਆ । ਕਾਮਚਟਕਾ `ਤੇ ਇਸ ਦੇ ਪ੍ਰਭਾਵ ਬਾਰੇ ਰੂਸ ਤੋਂ ਤੁਰੰਤ ਕੋਈ ਜਾਣਕਾਰੀ ਨਹੀਂ ਮਿਲੀ, ਇਸ ਦੇ ਨਾਲ ਹੀ ਜਾਪਾਨੀ ਏਜੰਸੀ ਨੇ ਕਿਹਾ ਕਿ ਭੂਚਾਲ ਸਵੇਰੇ 8:25 ਵਜੇ ਆਇਆ । ਹੁਣ ਤੱਕ ਕਿਸੇ ਵੀ ਨੁਕਸਾਨ ਦੀ ਰਿਪੋਰਟ ਨਹੀਂ ਹੈ। ਜਾਪਾਨ ਦੇ ਟੈਲੀਵਿਜ਼ਨ ਦੇ ਅਨੁਸਾਰ, ਭੂਚਾਲ ਜਾਪਾਨ ਦੇ ਚਾਰ ਵੱਡੇ ਟਾਪੂਆਂ ਵਿੱਚੋਂ ਸਭ ਤੋਂ ਉੱਤਰੀ ਹੋਕਾਈਡੋ ਤੋਂ ਲਗਭਗ 250 ਕਿਲੋਮੀਟਰ ਦੂਰ ਸੀ, ਅਤੇ ਇਸ ਨੂੰ ਹਲਕਾ ਜਿਹਾ ਮਹਿਸੂਸ ਕੀਤਾ ਗਿਆ ।
Read More : ਅੰਡੇਮਾਨ-ਨਿਕੋਬਾਰ ਟਾਪੂ ਭੂਚਾਲ ਦੇ ਝਟਕਿਆਂ ਨਾਲ ਜ਼ਬਰਦਸਤ ਹਿੱਲੇ