ਚੀਨ ‘ਚ ਭਾਰੀ ਮੀਂਹ ਪੈਣ ਕਾਰਨ ਲੋਕਾਂ ਦਾ ਜਨ ਜੀਵਨ ਕਾਫੀ ਪ੍ਰਭਾਵਿਤ ਹੋਇਆ ਹੈ। ਚੀਨ ‘ਚ ਇਸ ਹਫ਼ਤੇ ਹੋਈ ਭਾਰੀ ਬਾਰਿਸ਼ ਕਾਰਨ ਛੇ ਲੋਕਾਂ ਦੀ ਮੌਤ ਹੋ ਗਈ ਅਤੇ ਕਰੀਬ 5 ਲੱਖ ਲੋਕਾਂ ਨੂੰ ਸੁਰੱਖਿਅਤ ਸਥਾਨਾਂ ‘ਤੇ ਪਹੁੰਚਾਇਆ ਗਿਆ। ਸਥਾਨਕ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਦੱਖਣੀ-ਪੂਰਬੀ ਚੀਨ ‘ਚ ਪੰਜ ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਉੱਤਰੀ ਚੀਨ ਦੇ ਮੰਗੋਲੀਆ ਖੇਤਰ ‘ਚ ਭਾਰੀ ਮੀਂਹ ਕਾਰਨ ਆਏ ਹੜ੍ਹ ਕਾਰਨ ਇਕ ਵਾਹਨ ਪਾਣੀ ‘ਚ ਡਿੱਗ ਗਿਆ, ਜਿਸ ਕਾਰਨ ਵਾਹਨ ਚਾਲਕ ਦੀ ਮੌਤ ਹੋ ਗਈ। ਉੱਥੇ ਤਿੰਨ ਲੋਕ ਲਾਪਤਾ ਹੋ ਗਏ।
ਚੀਨ ਵਿੱਚ ਗਰਮੀਆਂ ਦੇ ਦੌਰਾਨ ਮੌਸਮੀ ਬਾਰਿਸ਼ ਨਿਯਮਿਤ ਤੌਰ ‘ਤੇ ਹੜ੍ਹਾਂ ਦਾ ਕਾਰਨ ਬਣਦੀ ਹੈ। ਮੱਧ ਅਤੇ ਦੱਖਣੀ ਖੇਤਰਾਂ ਵਿੱਚ ਅਜਿਹਾ ਅਕਸਰ ਹੁੰਦਾ ਹੈ। ਸਥਾਨਕ ਸੀਸੀਟੀਵੀ ਵੀਡੀਓਜ਼ ਵਿੱਚ ਸ਼ਹਿਰ ਦੇ ਵੱਡੇ ਹਿੱਸੇ ਗੰਦੇ ਪਾਣੀ ਵਿੱਚ ਡੁੱਬੇ ਦਿਖਾਈ ਦਿੱਤੇ। ਬਚਾਅ ਕਰਮੀਆਂ ਨੇ ਗੁਆਂਗਡੋਂਗ ਸੂਬੇ ਵਿਚ ਲੱਕ ਤੱਕ ਡੂੰਘੇ ਪਾਣੀ ਵਿਚ ਫਸੇ ਲੋਕਾਂ ਨੂੰ ਪਿੱਠ ‘ਤੇ ਬਿਠਾ ਕੇ ਸੁਰੱਖਿਅਤ ਕੱਢਿਆ। ਬੁੱਧਵਾਰ ਨੂੰ ਜਿਆਂਗਸੀ ਵਿੱਚ ਬਾਰਿਸ਼ ਰੁਕ ਗਈ ਪਰ ਅਗਲੇ ਹਫ਼ਤੇ ਤੱਕ ਫੁਜਿਆਨ, ਜਿਆਂਗਸੀ ਅਤੇ ਗੁਆਂਗਡੋਂਗ ਅਤੇ ਨੇੜਲੇ ਗੁਆਂਗਸੀ ਖੇਤਰ ਵਿੱਚ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ। ਰਾਸ਼ਟਰੀ ਮੌਸਮ ਵਿਿਗਆਨ ਕੇਂਦਰ ਨੇ ਕਿਹਾ ਕਿ ਨਿਵਾਸੀਆਂ ਨੂੰ ਹੜ੍ਹਾਂ ਅਤੇ ਜ਼ਮੀਨ ਖਿਸਕਣ ਜਿਹੀਆਂ ਘਟਨਾਵਾਂ ਲਈ ਤਿਆਰ ਰਹਿਣਾ ਚਾਹੀਦਾ ਹੈ।