ਕਾਬਲ ਦੇ ਗੁਰਦੁਆਰਾ ਸਾਹਿਬ ’ਚੋਂ 3 ਵਿਅਕਤੀ ਸੁਰੱਖਿਅਤ ਕੱਢੇ, 1 ਦੀ ਹੋਈ ਮੌਤ

0
451

ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬਲ ਦੇ ਕਰਤੇ ਪਰਵਾਨ ਗੁਰਦੁਆਰਾ ਸਾਹਿਬ ’ਤੇ ਅੱਤਵਾਦੀ ਹਮਲੇ ਤੋਂ ਬਾਅਦ ਤਿੰਨ ਲੋਕ ਸੁਰੱਖਿਅਤ ਕੱਢ ਲਏ ਗਏ ਹਨ। ਜੋ ਕੱਢੇ ਗਏ ਹਨ, ਉਹਨਾਂ ਵਿਚ ਦੋ ਜਣਿਆਂ ਦਾ ਨਾਂ ਰਘੁਬੀਰ ਸਿੰਘ ਹੈ ਜਦੋਂ ਕਿ ਤੀਜੇ ਦਾ ਨਾਂ ਤਰਲੋਕ ਸਿੰਘ ਹੈ। ਦੋ ਵਿਅਕਤੀ ਜ਼ਖ਼ਮੀ ਹੋਏ ਸਨ ਜਿਸ ਵਿਚੋਂ ਚੌਕੀਦਾਰ ਦੀ ਮੌਤ ਹੋ ਗਈ ਹੈ ਤੇ 1 ਗੰਭੀਰ ਫੱਟੜ ਹੈ।

ਇਹ ਜਾਣਕਾਰੀ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਟਵੀਟ ਰਾਹੀਂ ਸਾਂਝੀ ਕੀਤੀ ਹੈ। ਉਨ੍ਹਾਂ ਨੇ ਟਵੀਟ ਕਰਕੇ ਇਹ ਵੀ ਜਾਣਕਾਰੀ ਸਾਂਝੀ ਕੀਤੀ ਹੈ ਕਿ ਗੁਰਦੁਆਰਾ ਸਾਹਿਬ ‘ਚ ਮੌਜੂਦ 3 ਸਿੱਖ ਲਾਪਤਾ ਹਨ। ਉਨ੍ਹਾਂ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲ ਰਹੀ। ਇਸਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਦੱਸਿਆ ਹੈ ਕਿ ਅਫਗਾਨ ਸਿਪਾਹੀਆਂ ਵਲੋਂ 2 ਅੱਤਵਾਦੀਆਂ ਨੂੰ ਮਾਰ ਦਿੱਤਾ ਗਿਆ ਹੈ,ਜਿਨ੍ਹਾਂ ਦੇ ਗਰੁੱਪ ਨੇ ਗੁਰਦੁਆਰਾ ਸਾਹਿਬ ‘ਤੇ ਹਮਲਾ ਕੀਤਾ ਸੀ।ਇਸਦੇ ਨਾਲ ਹੀ 3 ਅਫਗਾਨ ਸਿਪਾਹੀਆਂ ਦੇ ਜ਼ਖਮੀ ਹੋਣ ਦੀ ਵੀ ਜਾਣਕਾਰੀ ਮਿਲੀ ਹੈ।

ਤਾਜ਼ਾ ਜਾਣਕਾਰੀ ਅਨੁਸਾਰ ਅਫਗਾਨ ਸਿਪਾਹੀਆਂ ਨੇ ਹਮਲਾ ਕਰਨ ਵਾਲੇ ਅੱਤਵਾਦੀਆਂ ਨੂੰ ਨਕਾਮ ਕਰ ਦਿੱਤਾ ਹੈ। ਹੁਣ ਗੁਰਦੁਆਰਾ ਸਾਹਿਬ ਅਫਗਾਨਿਸਤਾਨ ਪੁਲਿਸ ਦੇ ਕੰਟਰੋਲ ‘ਚ ਹੈ।

LEAVE A REPLY

Please enter your comment!
Please enter your name here