ਟੇਸਲਾ ਦੇ ਸੀਈਓ ਅਤੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲਨ ਮਸਕ ਨੇ ਟਵਿੱਟਰ ਖਰੀਦ ਡੀਲ ਰੱਦ ਕਰ ਦਿੱਤੀ। 44 ਅਰਬ ਅਮਰੀਕੀ ਡਾਲਰ (3.37 ਲੱਖ ਕਰੋੜ ਰੁਪਏ) ਦੇ ਸੌਦੇ ਨੂੰ ਖਤਮ ਕਰਦੇ ਹੋਏ, ਮਸਕ ਨੇ ਕਿਹਾ ਕਿ ਕੰਪਨੀ ਆਪਣੇ ਪਲੇਟਫਾਰਮ ‘ਤੇ ਫੇਕ ਜਾਂ ਨਕਲੀ ਟਵਿੱਟਰ ਖਾਤਿਆਂ ਨਾਲ ਸਬੰਧਤ ਡੇਟਾ ਪ੍ਰਦਾਨ ਕਰਨ ਵਿੱਚ ਅਸਫਲ ਰਹੀ ਹੈ। ਇਸ ਦੇ ਨਾਲ ਹੀ ਟਵਿੱਟਰ ਬੋਰਡ ਦੇ ਚੇਅਰਮੈਨ ਨੇ ਕਿਹਾ ਹੈ ਕਿ ਅਸੀਂ ਸਮਝੌਤੇ ਨੂੰ ਲਾਗੂ ਕਰਨ ਲਈ ਅਦਾਲਤ ਜਾਵਾਂਗੇ।
ਮਸਕ ਦੁਆਰਾ ਸੌਦਾ ਰੱਦ ਕਰਨ ਤੋਂ ਬਾਅਦ ਟਵਿੱਟਰ ਦੇ ਸ਼ੇਅਰ 6% ਡਿੱਗ ਗਏ।ਪਿਛਲੇ ਮਹੀਨੇ, ਮਸਕ ਨੇ ਸੌਦੇ ਨੂੰ ਵਾਪਸ ਲੈਣ ਦੀ ਧਮਕੀ ਦਿੱਤੀ ਸੀ ਕਿ ਜੇਕਰ ਇਹ ਸਾਬਤ ਨਹੀਂ ਹੁੰਦਾ ਕਿ ਟਵਿੱਟਰ ਦੇ ਕੁੱਲ ਉਪਭੋਗਤਾਵਾਂ ਦੇ 5% ਤੋਂ ਘੱਟ ਸਪੈਮ ਖਾਤੇ ਹਨ ਤਾਂ ਉਹ ਡੀਲ ਖਤਮ ਕਰ ਦੇਣਗੇ ਮਸਕ ਦੇ ਵਕੀਲ ਨੇ ਕਿਹਾ ਕਿ ਟਵਿੱਟਰ ਪਲੇਟਫਾਰਮ ‘ਤੇ ਫਰਜ਼ੀ ਜਾਂ ਸਪੈਮ ਖਾਤਿਆਂ ਬਾਰੇ ਜਾਣਕਾਰੀ ਮੰਗੀ ਗਈ ਸੀ, ਜਿਸ ਦਾ ਜਵਾਬ ਨਹੀਂ ਦਿੱਤਾ ਗਿਆ ਤੇ ਇਨਕਾਰ ਕਰ ਦਿੱਤਾ ਗਿਆ।ਉਨ੍ਹਾਂ ਕਿਹਾ ਕਿ ਟਵਿੱਟਰ ਨੇ ਸਮਝੌਤੇ ਦੀਆਂ ਸ਼ਰਤਾਂ ਦੀ ਉਲੰਘਣਾ ਕੀਤੀ ਅਤੇ ਗਲਤ ਜਾਣਕਾਰੀ ਦਿੱਤੀ।
ਐਲੋਨ ਮਸਕ ਦੀ ਸ਼ਰਤ ਇਹ ਸੀ ਕਿ ਟਵਿੱਟਰ ਨੂੰ ਆਪਣੇ ਪਲੇਟਫਾਰਮ ਤੋਂ ਸਪੈਮ ਅਤੇ ਜਾਅਲੀ ਖਾਤਿਆਂ ਦੀ ਗਿਣਤੀ 5% ਤੋਂ ਹੇਠਾਂ ਲਿਆਵੇ। ਦੂਜੇ ਪਾਸੇ ਟਵਿੱਟਰ ਨੇ ਕਿਹਾ ਸੀ ਕਿ ਉਹ ਰੋਜ਼ਾਨਾ 10 ਲੱਖ ਸਪੈਮ ਅਕਾਊਂਟ ਡਿਲੀਟ ਕਰ ਰਿਹਾ ਹੈ। ਮਸਕ ਕਈ ਮਹੀਨਿਆਂ ਤੋਂ ਸ਼ਿਕਾਇਤ ਕਰ ਰਿਹਾ ਸੀ ਕਿ ਟਵਿੱਟਰ ਉਪਭੋਗਤਾ ਅਧਾਰ ਵਿੱਚ ਸ਼ਾਮਲ ਇਨ੍ਹਾਂ ਖਾਤਿਆਂ ਦੀ ਗਿਣਤੀ ਨੂੰ ਘੱਟ ਰਿਪੋਰਟ ਕਰ ਰਿਹਾ ਹੈ।