ਟਵਿੱਟਰ ਦੇ ਕਰਮਚਾਰੀਆਂ ਨਾਲ ਐਲੋਨ ਮਸਕ ਨੇ ਬੀਤੇ ਦਿਨੀ ਇੱਕ ਵਰਚੁਅਲ ਮੀਟਿੰਗ ਕੀਤੀ। ਟਵਿੱਟਰ ਡੀਲ ਤੋਂ ਬਾਅਦ ਉਨ੍ਹਾਂ ਨੇ ਪਹਿਲੀ ਵਾਰ ਕਰਮਚਾਰੀਆਂ ਨਾਲ ਗੱਲ ਕੀਤੀ। ਮੀਟਿੰਗ ‘ਚ ਗੱਲ ਕਰਦੇ ਹੋਏ ਐਲੋਨ ਮਸਕ ਨੇ ਕਿਹਾ ਕਿ ਕੰਪਨੀ ਨੂੰ ਆਰਥਿਕ ਰੂਪ ‘ਚ ਮਜ਼ਬੂਤ ਹੋਣਾ ਪਵੇਗਾ।
ਇਸ ਦੇ ਨਾਲ ਹੀ ਉਨ੍ਹਾਂ ਨੇ ਖਰਚ ਨੂੰ ਘੱਟ ਕਰਨ ਦੀ ਗੱਲ ਵੀ ਕਹੀ। ਦੱਸ ਦਈਏ ਕਿ ਟੇਸਲਾ ਦੇ ਸੀਈਓ ਨੇ ਇਸ ਮੀਟਿੰਗ ‘ਚ ਛਾਂਟਨੀ ਦੇ ਸੰਕੇਤ ਵੀ ਦਿੱਤੇ। ਜੇਕਰ ਟਵਿੱਟਰ ਡੀਲ ਫਾਈਨਲ ਹੁੰਦੀ ਹੈ ਤਾਂ ਕੰਪਨੀ ‘ਚ ਛਾਂਟਨੀ ਦੇਖਣ ਨੂੰ ਮਿਲ ਸਕਦੀ ਹੈ। ਫਿਲਹਾਲ ਐਲੋਨ ਮਸਕ ਨੇ ਇਸ ਡੀਲ ਨੂੰ ਹੋਲਡ ‘ਤੇ ਰੱਖਿਆ ਹੈ। ਟਵਿੱਟਰ ਨੂੰ ਟਿਕਟਾਕ ਤੇ ਵੀਚੈਟ ਬਣਾਉਣਾ ਚਾਹੁੰਦੇ ਹਨ?
ਉਨ੍ਹਾਂ ਨੇ ਟਵਿੱਟਰ ਨੂੰ ਇੱਕ ਅਰਬ ਉਪਭੋਗਤਾ ਦੇ ਮਾਈਲਸਟੋਨ ਤੱਕ ਪਹੁੰਚਾਉਣ ਦੀ ਵੀ ਗੱਲ ਕਹੀ ਹੈ। ਉਨ੍ਹਾਂ ਨੇ ਕਿਹਾ ਕਿ ਟਵਿੱਟਰ ਨੂੰ ਕਾਫੀ ਹੱਦ ਤੱਕ ਟਿਕਟਾਕ ਤੇ ਵੀਚੈਟ ਵਰਗਾ ਹੋਣਾ ਪਵੇਗਾ। ਉਦੋਂ ਹੀ ਉਹ ਇੱਕ ਅਰਬ ਉਪਭੋਗਤਾਵਾਂ ਤੱਕ ਪਹੁੰਚ ਸਕਣਗੇ। ਉਨ੍ਹਾਂ ਨੇ ਇਹ ਜਾਣਕਾਰੀ ਟਵਿੱਟਰ ਦੇ ਯੂਜ਼ਰਸ ਬੇਸ ਨੂੰ ਵਧਾਉਣ ਦੇ ਸਵਾਲ ‘ਤੇ ਦਿੱਤੀ।