ਅਫਗਾਨਿਸਤਾਨ ‘ਚ 6.1 ਦੀ ਤੀਬਰਤਾ ਨਾਲ ਆਇਆ ਭੂਚਾਲ, 255 ਲੋਕਾਂ ਦੀ ਹੋਈ ਮੌਤ

0
217

ਭਾਰਤ ਦੇ ਗੁਆਂਢੀ ਦੇਸ਼ ਅਫਗਾਨਿਸਤਾਨ ‘ਚ ਭੂਚਾਲ ਆਉਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਅਫਗਾਨਿਸਤਾਨ ਵਿਚ 6.1 ਦੀ ਤੀਬਰਤਾ ਦਾ ਭੂਚਾਲ ਆਇਆ ਹੈ। ਇਸ ਨਾਲ ਘੱਟੋ-ਘੱਟ 255 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਦੇਸ਼ ਦੇ ਆਫ਼ਤ ਪ੍ਰਬੰਧਨ ਅਥਾਰਟੀ ਦੇ ਅਨੁਸਾਰ 6.1 ਤੀਬਰਤਾ ਦੇ ਭੂਚਾਲ ਨੇ ਦੱਖਣੀ ਅਫ਼ਗਾਨਿਸਤਾਨ ਨੂੰ ਹਿਲਾ ਦਿੱਤਾ ਹੈ, ਜਿਸ ਵਿੱਚ ਘੱਟੋ ਘੱਟ 255 ਲੋਕਾਂ ਦੀ ਮੌਤ ਹੋ ਗਈ ਹੈ।

ਯੂਐਸ ਭੂ-ਵਿਗਿਆਨਕ ਸਰਵੇਖਣ ਨੇ ਦੱਸਿਆ ਕਿ ਰਾਜਧਾਨੀ ਕਾਬੁਲ ਦੇ ਦੱਖਣ ਵਿੱਚ ਸਥਿਤ ਕਸਬੇ ਖੋਸਟ ਤੋਂ 44 ਕਿਲੋਮੀਟਰ ਦੱਖਣ-ਪੱਛਮ ਵਿੱਚ ਬੁੱਧਵਾਰ ਸਵੇਰੇ ਸਥਾਨਕ ਸਮੇਂ ਅਨੁਸਾਰ ਭੂਚਾਲ ਆਇਆ। ਤਾਲਿਬਾਨ ਪ੍ਰਸ਼ਾਸਨ ਦੇ ਆਫ਼ਤ ਪ੍ਰਬੰਧਨ ਅਥਾਰਟੀ ਦੇ ਮੁਖੀ ਮੁਹੰਮਦ ਨਸੀਮ ਹੱਕਾਨੀ ਨੇ ਕਿਹਾ ਕਿ ਜ਼ਿਆਦਾਤਰ ਮੌਤਾਂ ਦੀ ਪੁਸ਼ਟੀ ਪਕਤਿਕਾ ਪ੍ਰਾਂਤ ਵਿੱਚ ਹੋਈ ਸੀ, ਜਿੱਥੇ ਘੱਟੋ-ਘੱਟ 255 ਲੋਕ ਮਾਰੇ ਗਏ ਅਤੇ ਇੰਨੇ ਹੀ ਜ਼ਖਮੀ ਹੋਏ ਸਨ।ਉਹਨਾਂ ਨੇ ਅੱਗੇ ਕਿਹਾ ਕਿ ਪੂਰਬੀ ਪ੍ਰਾਂਤਾਂ ਨੰਗਰਹਾਰ ਅਤੇ ਖੋਸਤ ਵਿੱਚ ਵੀ ਮੌਤਾਂ ਹੋਈਆਂ ਹਨ।

ਇਸ ਦੇ ਨਾਲ ਹੀ ਦੱਸ ਦਈਏ ਕਿ ਪਾਕਿਸਤਾਨ ਵਿਚ ਵੀ 6.1 ਤੀਬਰਤਾ ਦਾ ਭੂਚਾਲ ਆਇਆ। ਫਿਲਹਾਲ ਜਾਨ-ਮਾਲ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਜਾਣਕਾਰੀ ਮੁਤਾਬਕ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਦੇ ਕੁਝ ਹਿੱਸਿਆਂ ‘ਚ ਤੜਕੇ 6.1 ਤੀਬਰਤਾ ਦਾ ਭੂਚਾਲ ਆਇਆ। ਇਸਲਾਮਾਬਾਦ, ਮੁਲਤਾਨ, ਭਾਕਰ, ਫਲੀਆ, ਪਿਸ਼ਾਵਰ, ਮਲਕੰਦ, ਸਵਾਤ, ਮੀਆਂਵਾਲੀ, ਪਾਕਪਟਨ ਅਤੇ ਬੁਨੇਰ ਸਮੇਤ ਕਈ ਥਾਵਾਂ ‘ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।

LEAVE A REPLY

Please enter your comment!
Please enter your name here