ਅੰਤਰਰਾਸ਼ਟਰੀ ਪੈਰਾ ਕਰਾਟੇ ਖਿਡਾਰੀ ਤਰੁਣ ਨੂੰ ਮਿਲੀ ਨੌਕਰੀ,ਪ੍ਰਸ਼ਾਸਨ ਦਾ ਕੀਤਾ ਧੰਨਵਾਦ
ਨੌਕਰੀ ਜੁਆਇਨ ਕਰਨ ਤੋਂ ਬਾਅਦ ਲੁਧਿਆਣਾ ਪਹੁੰਚੇ ਅੰਤਰਾਸ਼ਟਰੀ ਪਹਿਰਾ ਕਰਾਟੇ ਖਿਡਾਰੀ ਤਰੁਣ ਸ਼ਰਮਾ । ਢੋਲ ਵਜਾ ਕੇ ਪ੍ਰਸ਼ਾਸਨ ਦਾ ਕੀਤਾ ਧੰਨਵਾਦ । ਬੀਤੇ ਦਿਨ ਹੀ ਲੁਧਿਆਣਾ ਦੇ ਵਿੱਚ ਲੁਧਿਆਣਾ ਡੀ ਸੀ ਦਫਤਰ ਦੇ ਬਾਹਰ ਬੂਟ ਪਾਲਿਸ਼ ਕਰ ਕੀਤਾ ਸੀ ਪ੍ਰਦਰਸ਼ਨ। ਨੌਕਰੀ ਮਿਲਣ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਕੀਤਾ ਧੰਨਵਾਦ । ਕਿਹਾ ਹੁਣ ਆਊਟ ਸੋਰਸ ਤੇ ਮਿਲੀ ਹੈ ਨੌਕਰੀ ਪਰ ਪ੍ਰਸ਼ਾਸਨ ਵੱਲੋਂ ਵਾਅਦਾ ਕੀਤਾ ਗਿਆ ਹੈ ਕਿ ਜਲਦ ਹੀ ਪੱਕਾ ਕੀਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਪਿਤਾ ਦਾ ਸੁਪਨਾ ਪੂਰਾ ਹੋਇਆ ਹੈ ਤੇ ਉਹ ਚਾਹੁਣਗੇ ਕਿ ਲੋਕ ਆਸ ਨਾ ਛੱਡਣ।
ਇਸ ਦੌਰਾਨ ਕਰਾਟੇ ਖਿਡਾਰੀ ਭਾਵੁਕ ਹੋ ਗਿਆ ਉਹਨਾਂ ਕਿਹਾ ਕਿ ਮੇਰੇ ਪਿਤਾ ਦਾ ਸੁਪਨਾ ਸੀ ਕਿ ਮੈਂ ਨੌਕਰੀ ਲੱਗਾਗਾ ਪਰ ਦੋ ਸਾਲ ਪਹਿਲਾਂ ਉਹਨਾਂ ਦੀ ਮੌਤ ਹੋ ਗਈ ਉਹਨਾਂ ਕਿਹਾ ਕਿ ਮੈਂ 27 ਸਾਲ ਉਡੀਕ ਕੀਤੀ ਹੈ ਇਸ ਦਿਨ ਦੀ ਹਾਲਾਂਕਿ ਉਹਨਾਂ ਕਿਹਾ ਕਿ ਮੈਨੂੰ ਫਿਲਹਾਲ ਕੱਚੇ ਭਰਤੀ ਕੀਤਾ ਗਿਆ ਹੈ ਅਤੇ 13 ਰੁਪਏ ਮੈਨੂੰ ਤਨਖਾਹ ਦਿੱਤੀ ਜਾਵੇਗੀ ਪਰ ਉਹਨਾਂ ਖੁਸ਼ੀ ਜਤਾਈ ਕਿ ਜੇਕਰ ਅੱਜ ਮੈਨੂੰ ਨੌਕਰੀ ਮਿਲੀ ਹੈ ਤਾਂ ਕਿਤੇ ਨਾ ਕਿਤੇ ਇਸਟ ਵਿੱਚ ਮੀਡੀਆ ਦਾ ਬਹੁਤ ਵੱਡਾ ਰੋਲ ਹੈ ਉਹਨਾਂ ਕਿਹਾ ਕਿ ਜਿਨਾਂ ਨੇ ਪਹਿਲ ਦੇ ਅਧਾਰ ਤੇ ਮੇਰੀ ਖਬਰ ਨਸ਼ਰ ਕੀਤੀ ਅਤੇ ਭਗਵੰਤ ਮਾਨ ਅਤੇ ਖੇਡ ਮੰਤਰੀ ਤੱਕ ਇਹ ਗੱਲ ਪਹੁੰਚੀ ਜਿਨਾਂ ਨੇ ਅੱਜ ਲੁਧਿਆਣਾ ਦੀ ਡੀਸੀ ਨੂੰ ਨਿਰਦੇਸ਼ ਦਿੱਤੇ ਅਤੇ ਮੈਨੂੰ ਨੌਕਰੀ ਦਿੱਤੀ ਹੈ।
ਇੰਟਰਨੈਸ਼ਨਲ ਕਰਾਟੇ ਖਿਡਾਰੀ ਤਰੁਣ ਦੇ ਨਾਲ ਗੌਰਵ ਸੱਚਾ ਯਾਦਵ ਨੇ ਵੀ ਪੰਜਾਬ ਸਰਕਾਰ ਦਾ ਅਤੇ ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਉਹਨਾਂ ਕਿਹਾ ਕਿ ਜੇਕਰ ਅੱਜ ਵੀ ਲੋਕਤੰਤਰ ਨੂੰ ਕਿਸੇ ਨੇ ਜਿੰਦਾ ਰੱਖਿਆ ਹੈ ਤਾਂ ਉਹ ਮੀਡੀਆ ਹੈ ਮੀਡੀਆ ਕਰਕੇ ਹੀ ਅੱਜ ਸਾਡੀ ਆਵਾਜ਼ ਉੱਤੇ ਪਹੁੰਚ ਸਕੀ ਹੈ।
ਉਹਨਾਂ ਕਿਹਾ ਕਿ ਸਾਨੂੰ ਸਭ ਨੂੰ ਇਕੱਠੇ ਹੋ ਕੇ ਕੰਮ ਕਰਨ ਦੀ ਲੋੜ ਹੈ। ਉਹਨਾਂ ਕਿਹਾ ਕਿ ਤਰੁਣ ਕਿਸੇ ਹੋਰ ਲਈ ਨਹੀਂ ਸਗੋਂ ਦੇਸ਼ ਦੇ ਲਈ ਖੇਡਿਆ ਸੀ ਹੁਣ ਤੱਕ ਉਹ 18 ਗੋਲਡ ਮੈਡਲ ਦੇਸ਼ ਦੇ ਨਾ ਕਰ ਚੁੱਕਾ ਹੈ ਉਹਨਾਂ ਕਿਹਾ ਕੋਈ ਗੱਲ ਨਹੀਂ ਇਸ ਵਰਗੇ ਹੋਰ ਵੀ ਲੱਖਾਂ ਖਿਡਾਰੀ ਹਨ ਜੋ ਅੱਜ ਨੌਕਰੀ ਦੀ ਉਡੀਕ ਚਹੇ ਹਨ। ਉਹਨਾਂ ਕਿਹਾ ਕਿ ਹੁਣ ਤਰੁਣ ਨੇ ਇਸ ਦੀ ਸ਼ੁਰੂਆਤ ਕੀਤੀ ਹੈ ਤੇ ਉਹਨਾਂ ਨੂੰ ਉਮੀਦ ਹੈ ਕਿ ਬਾਕੀਆਂ ਨੂੰ ਵੀ ਨੌਕਰੀ ਮਿਲੇਗੀ









