ਨਾਜਾਇਜ਼ ਕੋਚਿੰਗ ਸੈਂਟਰਾਂ ਨੂੰ ਬੰਦ ਕਰਵਾਉਣ ਲਈ ਹਦਾਇਤਾਂ ਜਾਰੀ
ਹਰਿਆਣਾ ਵਿਚ ਬਿਨਾਂ ਮਾਨਤਾ ਤੋਂ ਚੱਲ ਰਹੇ ਕੋਚਿੰਗ ਸੈਂਟਰਾਂ ਨੂੰ ਲੈ ਕੇ ਸਰਕਾਰ ਸਖ਼ਤ ਹੋ ਗਈ ਹੈ। ਹੁਣ ਨਾਜਾਇਜ਼ ਕੋਚਿੰਗ ਸੈਂਟਰਾਂ ਨੂੰ ਨਾ-ਸਿਰਫ਼ ਤੁਰੰਤ ਬੰਦ ਕੀਤਾ ਜਾਵੇਗਾ ਸਗੋਂ ਜਿਨ੍ਹਾਂ ਇਮਾਰਤਾਂ ਵਿਚ ਇਹ ਅਕੈਡਮੀਆਂ ਚੱਲ ਰਹੀਆਂ ਹਨ, ਨੂੰ ਜ਼ਬਤ ਕਰ ਲਿਆ ਜਾਵੇਗਾ। ਇਸ ਤੋਂ ਇਲਾਵਾ ਅਕੈਡਮੀ ਸੰਚਾਲਕ ਤੇ ਇਮਾਰਤ ਦੇ ਮਾਲਕ ਵਿਰੁੱਧ ਐੱਫਆਈਆਰ ਦਰਜ ਕਰਵਾਈ ਜਾਵੇਗੀ।
1 ਕਿਲੋ ਅਫੀਮ ਸਮੇਤ ਤਸਕਰ ਕਾਬੂ || Punjab News
ਸੂਬੇ ਵਿਚ ਬਿਨਾਂ ਮਾਨਤਾ ਤੋਂ ਚੱਲ ਰਹੀਆਂ ਕੋਚਿੰਗ ਸੰਸਥਾਵਾਂ ਨੂੰ ਬੰਦ ਕਰਵਾਉਣ ਲਈ ਸੈਕੰਡੀਰ ਸਿੱਖਿਆ ਡਾਇਰੈਕਟਰ ਵੱਲੋਂ ਐੱਸਸੀਈਆਰਟੀ ਗੁਰੂਗ੍ਰਾਮ ਦੇ ਡਾਇਰੈਕਟਰ, ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ, ਜ਼ਿਲ੍ਹਾ ਮੌਲਿਕ ਸਿੱਖਿਆ ਅਧਿਕਾਰੀਆਂ, ਡਵੀਜ਼ਨਲ ਸਿੱਖਿਆ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਸਿੱਖਿਆ ਡਾਇਰੈਕਟੋਰੇਟ ਦੇ ਸਖ਼ਤ ਹੁਕਮਾਂ ਕਾਰਨ ਕਈ ਥਾਈੰ ਛਾਪਾਮਾਰੀ ਮੁਹਿੰਮ ਸ਼ੁਰੂ ਹੋ ਗਈ ਹੈ। ਜਲਦੀ ਨਵੇਂ ਖ਼ੁਲਾਸੇ ਹੋ ਸਕਦੇ ਹਨ।