ਆਰਮੀ ਗਰਾਊਂਡ ‘ਚ ਮਿਲੀ ਮਾਸੂਮ ਬੱਚੀ
ਦਸੂਹਾ ਵਿਖੇ ਬੀਤੀ ਰਾਤ ਆਰਮੀ ਗਰਾਊਂਡ ਹੁਸ਼ਿਆਰਪੁਰ ਰੋਡ ‘ਚ ਕਰੀਬ ਇਕ ਸਾਲਾ ਛੋਟੀ ਬੱਚੀ ਨੂੰ ਕੋਈ ਭੇਦ ਭਰੀ ਹਾਲਤ ਵਿਚ ਇਕੱਲਿਆ ਛੱਡ ਗਿਆ।
ਦਿੱਲੀ-NCR ਦੀ ਹਵਾ ’ਚ ਖ਼ਤਰਨਾਕ ਜ਼ਹਿ.ਰ
ਜ਼ਿਕਰਯੋਗ ਹੈ ਕਿ ਦਸੂਹਾ ਵਿਚ ਸਥਾਨਕ ਲੋਕ ਆਰਮੀ ਗਰਾਊਂਡ ਵਿਚ ਸੈਰ ਕਰ ਰਹੇ ਸਨ, ਜਦ ਗਰਾਊਂਡ ਦੇ ਸਾਈਡਾਂ ‘ਤੇ ਲੱਗੇ ਬੈਂਚ ‘ਤੇ ਉਨ੍ਹਾਂ ਨੇ ਵੇਖਿਆ ਕਿ ਇੱਕ ਬੱਚਾ ਬੈਂਚ ‘ਤੇ ਪਿਆ ਹੋਇਆ ਸੀ, ਜਦ ਇਨ੍ਹਾਂ ਨੇ ਕੋਲ ਜਾ ਕੇ ਵੇਖਿਆ ਤਾਂ ਇਹ ਬੱਚੀ ਉਸ ਥਾਂ ‘ਤੇ ਇਕੱਲੀ ਪਾਈ ਗਈ। ਇਸ ਸੰਬੰਧ ਵਿਚ ਸਥਾਨਕ ਲੋਕਾਂ ਨੇ ਦਸੂਹਾ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ