ਅੰਮ੍ਰਿਤਪਾਲ ਦੀ ਲੋਕ ਸਭਾ ਮੈਂਬਰਸਿ਼ਪ ਸਬੰਧੀ ਹਾਈਕੋਰਟ ਨੂੰ ਦਿੱਤੀ ਜਾਣਕਾਰੀ

0
30
Amritpal singh

ਚੰਡੀਗੜ੍ਹ, 25 ਮਾਰਚ 2026 : ਲੋਕ ਸਭਾ ਹਲਕਾ (Lok Sabha constituency) ਖਡੂਰ ਸਾਹਿਬ ਤੋ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਲੋਕ ਸਭਾ ਮੈੈਂਬਰਸਿ਼ਪ ਸਬੰਧੀ ਹਾਈਕੋਰਟ ਵਿਚ ਜਾਣਕਾਰੀ ਸਾਂਝੀ ਕੀਤੇ ਜਾਣ ਦਾ ਪਤਾ ਚੱਲਿਆ ਹੈ ।

ਕੀ ਦੱਸਿਆ ਵਧੀਕ ਸਾਲੀਸਿਟਰ ਜਨਰਲ ਨੇ

ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿਖੇ ਬਣੀ ਪੰਜਾਬ ਅਤੇ ਹਰਿਆਣਾ ਹਾਈਕੋਰਟ (High Court) ਵਿੱਚ ਚੱਲ ਰਹੀ ਸੁਣਵਾਈ ਦੌਰਾਨ ਵਧੀਕ ਸਾਲੀਸਿਟਰ ਜਨਰਲ (Additional Solicitor General) ਸੱਤਿਆਪਾਲ ਜੈਨ ਨੇ ਇੱਕ ਅਹਿਮ ਜਾਣਕਾਰੀ ਸਾਂਝੀ ਕਰਦਿਆਂ ਅਦਾਲਤ ਨੂੰ ਦੱਸਿਆ ਕਿ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਲੋਕ ਸਭਾ ਮੈਂਬਰੀ ਰੱਦ ਨਹੀਂ ਕੀਤੀ ਜਾਵੇਗੀ ਅਤੇ ਉਹ ਆਪਣੀ ਗੈਰ-ਹਾਜ਼ਰੀ ਲਈ ਮੁਆਫ਼ੀ ਦੀ ਮੰਗ ਕਰ ਸਕਦੇ ਹਨ ।

ਸਤਿਆਪਾਲ ਜੈਨ ਨੇ ਹੋੋਰ ਕੀ ਕੀਤਾ ਸਪੱਸ਼ਟ

ਸੰਵਿਧਾਨਕ ਨਿਯਮਾਂ ਅਨੁਸਾਰ ਜੇਕਰ ਕੋਈ ਸੰਸਦ ਮੈਂਬਰ (Member of Parliament) ਲਗਾਤਾਰ 60 ਦਿਨਾਂ ਤੱਕ ਸਦਨ ਦੀ ਕਾਰਵਾਈ ਤੋਂ ਗੈਰ-ਹਾਜ਼ਰ ਰਹਿੰਦਾ ਹੈ, ਤਾਂ ਉਸ ਦੀ ਸੀਟ ਖਾਲੀ ਐਲਾਨੀ ਜਾ ਸਕਦੀ ਹੈ । ਸੱਤਿਆਪਾਲ ਜੈਨ ਨੇ ਸਪੱਸ਼ਟ ਕੀਤਾ ਕਿ ਅੰਮ੍ਰਿਤਪਾਲ ਸਿੰਘ ਆਪਣੀ ਐੱਨ. ਐੱਸ. ਏ. ਅਧੀਨ ਹਿਰਾਸਤ ਨੂੰ ਗੈਰ-ਹਾਜ਼ਰੀ ਦਾ ਇੱਕ ਜਾਇਜ਼ ਕਾਰਨ ਦੱਸ ਸਕਦੇ ਹਨ । ਇਸ ਆਧਾਰ ‘ਤੇ ਉਨ੍ਹਾਂ ਦੀ ਸੀਟ ਨੂੰ ਖਾਲੀ ਹੋਣ ਤੋਂ ਬਚਾਇਆ ਜਾ ਸਕਦਾ ਹੈ ।

ਗੈਰ-ਹਾਜ਼ਰ ਰਹਿਣ ਤੇ ਵਿਸ਼ੇਸ਼ ਕਮੇਟੀ ਕਰਦੀ ਹੈ ਜਾਂਚ

ਲੋਕ ਸਭਾ ਦੀ ਇੱਕ ਵਿਸ਼ੇਸ਼ ਕਮੇਟੀ ਅਜਿਹੇ ਮਾਮਲਿਆਂ ਦੀ ਜਾਂਚ ਕਰਦੀ ਹੈ । ਜਦੋਂ ਕੋਈ ਸੰਸਦ ਮੈਂਬਰ ਆਪਣੀ ਗੈਰ-ਹਾਜ਼ਰੀ ਦਾ ਠੋਸ ਕਾਰਨ (ਜਿਵੇਂ ਕਿ ਜੇਲ੍ਹ ਵਿੱਚ ਹੋਣਾ) ਦੱਸਦਾ ਹੈ, ਤਾਂ ਆਮ ਤੌਰ ‘ਤੇ ਲੋਕ ਸਭਾ ਵੱਲੋਂ ਉਸ ਗੈਰ-ਹਾਜ਼ਰੀ ਨੂੰ ਸਵੀਕਾਰ ਕਰਦਿਆਂ ਮੁਆਫ਼ ਕਰ ਦਿੱਤਾ ਜਾਂਦਾ ਹੈ ।

Read More : ਅੰਮ੍ਰਿਤਪਾਲ ਦੀ ਪੈਰੋਲ ਪਟੀਸ਼ਨ ‘ਤੇ ਫ਼ੈਸਲਾ ਸੁਰੱਖਿਅਤ ਰੱਖਿਆ

LEAVE A REPLY

Please enter your comment!
Please enter your name here