ਸਨਅਤਕਾਰਾਂ ਨੇ CM ਮਾਨ ਦੀਆਂ ਉਦਯੋਗ ਪੱਖੀ ਨੀਤੀਆਂ ਦੀ ਕੀਤੀ ਤਾਰੀਫ਼
ਉੱਘੇ ਸਨਅਤਕਾਰਾਂ ਨੇ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਉਦਯੋਗਿਕ ਪੱਖੀ ਨੀਤੀਆਂ ਦੀ ਸ਼ਲਾਘਾ ਕੀਤੀ ਅਤੇ ਸੂਬੇ ਨੂੰ ਆਰਥਿਕ ਵਿਕਾਸ ਦੀਆਂ ਨਵੀਂਆਂ ਬੁਲੰਦੀਆਂ ‘ਤੇ ਲਿਆਉਣ ਲਈ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ।
ਪੰਜਾਬ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਲਈ ਕੀਤੀ ਤਾਰੀਫ਼
ਸਨ ਫਾਰਮਾਸਿਊਟੀਕਲਜ਼ ਦੇ ‘ਐਕਟਿਵ ਫਾਰਮਾਸਿਊਟੀਕਲ ਇੰਗਰੀਡੈਂਟਸ ਬਿਜ਼ਨਸ’ ਦੇ ਸੀ.ਈ.ਓ. ਦਾਮੋਦਰਨ ਸਤਗੋਪਨ ਨੇ ਆਪਣੀਆਂ ਨਿਵੇਸ਼ ਯੋਜਨਾਵਾਂ ਸਬੰਧੀ ਸਹੂਲਤ ਲਈ ਸੂਬੇ ਦੇ ਉਦਯੋਗ ਪੱਖੀ ਮਾਹੌਲ ਅਤੇ ਬਿਹਤਰ ਪ੍ਰਸ਼ਾਸਨ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਪੰਜਾਬ ਦੇ ਰਣਨੀਤਕ ਵਿਸ਼ੇਸ਼ਤਾਵਾਂ, ਹੁਨਰਮੰਦ ਮਨੁੱਖੀ ਵਸੀਲਿਆਂ, ਬੁਨਿਆਦੀ ਢਾਂਚਾ, ਨੌਕਰਸ਼ਾਹੀ ਦੇ ਪੇਸ਼ੇਵਰ ਵਿਹਾਰ ਨੂੰ ਉਜਾਗਰ ਕੀਤਾ ਜੋ ਸੂਬੇ ਨੂੰ ਫਾਰਮਾਸਿਊਟੀਕਲ ਉਦਯੋਗਾਂ ਲਈ ਇਕ ਤਰਜੀਹੀ ਸਥਾਨ ਬਣਾਉਂਦਾ ਹੈ। ਉਦ੍ਯੋਗਪਤੀਆਂ ਨੇ ਮੁੱਖ ਮੰਤਰੀ ਦੇ ਦੂਰਅੰਦੇਸ਼ੀ ਫੈਸਲਿਆਂ ਰਾਹੀਂ ਪੰਜਾਬ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਲਈ ਉਨ੍ਹਾਂ ਦੀ ਸ਼ਲਾਘਾ ਵੀ ਕੀਤੀ।
ਇਹ ਵੀ ਪੜ੍ਹੋ : ਲੋਹੇ ਦੀ ਪੌੜੀ ‘ਤੇ ਚੜ੍ਹਨ ਦੌਰਾਨ ਮਾਸੂਮ ਨਾਲ ਵਾਪਰ ਗਿਆ ਭਾਣਾ , ਹੋਈ ਮੌਤ
ਪੰਜਾਬ ਵਿੱਚ ਬਣਾਏ ਸਿੰਗਲ ਵਿੰਡੋ ਸਿਸਟਮ ਦੀ ਕੀਤੀ ਸ਼ਲਾਘਾ
ਆਰਪੀਜੀ (ਸੀਅਟ) ਗਰੁੱਪ ਦੇ ਵਾਈਸ ਚੇਅਰਮੈਨ ਅਨੰਤ ਗੋਇਨਕਾ ਨੇ ਉਦਯੋਗਪਤੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਪੰਜਾਬ ਵਿੱਚ ਬਣਾਏ ਸਿੰਗਲ ਵਿੰਡੋ ਸਿਸਟਮ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਨਿਵੇਸ਼ਕਾਂ ਪੱਖੀ ਨੀਤੀਆਂ ਅਤੇ ਬੁਨਿਆਦੀ ਢਾਂਚੇ ਦੇ ਫਾਇਦਿਆਂ ਲਈ ਵੀ ਸੂਬੇ ਦੀ ਤਾਰੀਫ਼ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹੁਨਰਮੰਦ ਮਨੁੱਖੀ ਵਸੀਲਿਆਂ ਅਤੇ ਅਨੁਕੂਲ ਮਾਹੌਲ ਇਸ ਨੂੰ ਨਿਵੇਸ਼ ਪੱਖੋਂ ਆਦਰਸ਼ ਸਥਾਨ ਬਣਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਦਿਨ ਦੂਰ ਨਹੀਂ, ਜਦੋਂ ਸੂਬਾ ਉਦਯੋਗਿਕ ਵਿਕਾਸ, ਰੁਜ਼ਗਾਰ ਦੇ ਮੌਕਿਆਂ ਅਤੇ ਆਰਥਿਕ ਵਿਕਾਸ ਵਿੱਚ ਮੋਹਰੀ ਹੋਵੇਗਾ।