Olympics 2036 ਦੀ ਮੇਜ਼ਬਾਨੀ ਲਈ ਭਾਰਤੀ ਦਾਅਵੇਦਾਰੀ ਪੇਸ਼
ਓਲੰਪਿਕ 2024 ਪੈਰਿਸ ਵਿੱਚ ਖੇਡੀ ਗਈ ਸੀ। ਇਸ ਤੋਂ ਬਾਅਦ ਅਗਲੀਆਂ ਓਲੰਪਿਕ ਖੇਡਾਂ ਯਾਨੀ 2028 ਵਿੱਚ ਅਮਰੀਕਾ ਦੇ ਲਾਸ ਏਂਜਲਸ ਵਿੱਚ ਖੇਡੀਆਂ ਜਾਣਗੀਆਂ। ਇਸ ਤੋਂ ਬਾਅਦ 2032 ਦੀ ਮੇਜ਼ਬਾਨੀ ਲਈ ਦੇਸ਼ ਅਤੇ ਸ਼ਹਿਰ ਦਾ ਵੀ ਫੈਸਲਾ ਕੀਤਾ ਗਿਆ ਹੈ। ਪਰ ਅਜੇ ਤੱਕ ਇਹ ਤੈਅ ਨਹੀਂ ਹੋਇਆ ਹੈ ਕਿ 2036 ਵਿੱਚ ਹੋਣ ਵਾਲੀਆਂ ਓਲੰਪਿਕ ਖੇਡਾਂ (olympic games) ਕਿੱਥੇ ਕਰਵਾਈਆਂ ਜਾਣਗੀਆਂ। ਹੁਣ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਭਾਰਤ ਨੇ 2036 ‘ਚ ਹੋਣ ਵਾਲੀਆਂ ਓਲੰਪਿਕ ਖੇਡਾਂ ਕਰਵਾਉਣ ਦਾ ਦਾਅਵਾ ਪੇਸ਼ ਕੀਤਾ ਹੈ।
ਅਕਾਲੀ ਦਲ ਵੱਲੋਂ DC ਦਫ਼ਤਰ ਦਾ ਕੀਤਾ ਗਿਆ ਘਿਰਾਓ || Punjab News
ਤੁਹਾਨੂੰ ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਭਾਰਤ ਵਿੱਚ ਓਲੰਪਿਕ 2036 ਹੋਣ ਦੀ ਖਬਰ ਸਾਹਮਣੇ ਆਈ ਹੈ। ਇਸ ਤੋਂ ਪਹਿਲਾਂ ਵੀ ਇਸ ਸਬੰਧੀ ਕੁਝ ਰਿਪੋਰਟਾਂ ਸਾਹਮਣੇ ਆ ਚੁੱਕੀਆਂ ਹਨ, ਜਿਸ ‘ਚ ਕਿਹਾ ਗਿਆ ਸੀ ਕਿ ਭਾਰਤ 2036 ‘ਚ ਹੋਣ ਵਾਲੀਆਂ ਓਲੰਪਿਕ ਖੇਡਾਂ ਲਈ ਅੱਗੇ ਆ ਸਕਦਾ ਹੈ। ਜਦੋਂ ਕਿ 2036 ਤੋਂ ਪਹਿਲਾਂ 2032 ਦੀਆਂ ਓਲੰਪਿਕ ਖੇਡਾਂ ਬ੍ਰਿਸਬੇਨ, ਆਸਟ੍ਰੇਲੀਆ ਵਿੱਚ ਹੋਣੀਆਂ ਹਨ।