ਭਾਰਤੀ ਦੌੜਾਕ ਪੀ. ਟੀ. ਊਸ਼ਾ ਦੇ ਪਤੀ ਦਾ ਹੋਇਆ ਸਵਰਗਵਾਸ

0
25
V. Srinivasan

ਨਵੀਂ ਦਿੱਲੀ, 30 ਜਨਵਰੀ 2026 : ਭਾਰਤ ਦੇਸ਼ ਦੀ ਪ੍ਰਸਿੱਧ ਦੌੜਾਕ ਪੀ. ਟੀ. ਊਸ਼ਾ (P. T. Usha) ਦੇ ਪਤੀ ਦਾ ਅੱਜ ਸਵੇਰ ਸਮੇਂ ਅਚਾਨਕ ਹੀ ਘਰ ਵਿਖੇ ਦੇਹਾਂਤ (Death) ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕਿੰਨੇ ਵਰ੍ਹਿਆਂ ਦੇ ਤੇ ਕੀ ਨਾਮ ਸੀ ਉਨ੍ਹਾਂ ਦਾ

ਮਿਲੀ ਜਾਣਕਾਰੀ ਅਨੁਸਾਰ ਭਾਰਤੀ ਓਲੰਪਿਕ ਐਸੋਸੀਏਸ਼ਨ (ਆਈ. ਓ. ਏ.) ਪ੍ਰਧਾਨ ਅਤੇ ਰਾਜ ਸਭਾ ਮੈਂਬਰ ਪੀ. ਟੀ. ਊਸ਼ਾ ਦੇ ਪਤੀ ਜਿਨ੍ਹਾਂ ਦਾ ਅੱਜ ਘਰ ਵਿਖੇ ਹੀ ਦੇਹਾਂਤ ਹੋਣਾ ਦੱਸਿਆ ਜਾ ਰਿਹਾ ਹੈ 67 ਸਾਲਾਂ ਦੇ ਸਨ ਤੇ ਉਨ੍ਹਾਂ ਦਾ ਨਾਮ ਵੀ. ਸ਼੍ਰੀਨਿਵਾਸਨ ਹੈ । ਪਰਿਵਾਰਕ ਸੂਤਰਾਂ ਅਨੁਸਾਰ ਉਨ੍ਹਾਂ ਦਾ ਦਿਹਾਂਤ ਕੇਰਲ ਦੇ ਕੋਝੀਕੋਡ ਸਥਿਤ ਆਪਣੇ ਨਿਵਾਸ ਸਥਾਨ `ਤੇ ਹੋਇਆ । ਦੱਸਣਯੋਗ ਹੈ ਕਿ ਵੀ. ਸ਼੍ਰੀਨਿਵਾਸਨ ਇੱਕ ਸਾਬਕਾ ਕੇਂਦਰੀ ਸਰਕਾਰੀ ਕਰਮਚਾਰੀ ਸਨ ।

ਸ੍ਰੀਨਿਵਾਸਨ ਅਚਾਨਕ ਹੀ ਘਰ ਵਿਚ ਡਿੱਗ ਪਏ ਸਨ

ਭਰੋਸੇਯੋਗ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸ਼੍ਰੀਨਿਵਾਸਨ (Srinivasan) ਸ਼ੁੱਕਰਵਾਰ ਸਵੇਰੇ ਅਚਾਨਕ ਆਪਣੇ ਘਰ ਵਿੱਚ ਡਿੱਗ ਪਏ । ਉਨ੍ਹਾਂ ਨੂੰ ਤੁਰੰਤ ਨੇੜਲੇ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰ ਉਸ ਨੂੰ ਬਚਾ ਨਹੀਂ ਸਕੇ । ਇਸ ਘਟਨਾ ਨੇ ਉਨ੍ਹਾਂ ਦੇ ਪਰਿਵਾਰ ਅਤੇ ਅਜ਼ੀਜ਼ਾਂ ਨੂੰ ਸੋਗ ਵਿੱਚ ਡੁੱਬਾ ਦਿੱਤਾ ਹੈ । ਜਾਣਕਾਰੀ ਮੁਤਾਬਕ ਉਕਤ ਘਟਨਾਕ੍ਰਮ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੀ. ਟੀ. ਊਸ਼ਾ ਨਾਲ ਫ਼ੋਨ `ਤੇ ਗੱਲ ਕੀਤੀ ਅਤੇ ਉਨ੍ਹਾਂ ਦੇ ਪਤੀ ਦੇ ਦੇਹਾਂਤ `ਤੇ ਦੁੱਖ ਪ੍ਰਗਟ (Expressing grief) ਕੀਤਾ ਹੈ । ਉਨ੍ਹਾਂ ਨੇ ਇਸ ਮੁਸ਼ਕਲ ਸਮੇਂ ਦੌਰਾਨ ਪਰਿਵਾਰ ਨਾਲ ਹਮਦਰਦੀ ਅਤੇ ਸਮਰਥਨ ਵੀ ਪ੍ਰਗਟ ਕੀਤਾ ।

Read More : ਲੱਕੜਾਂ ਇਕੱਠੀਆਂ ਕਰਨ ਗਈ ਬਜ਼ੁਰਗ ਔਰਤ ਨੂੰ ਸਾਨ੍ਹ ਨੇ ਪਟਕਾਅ ਕੇ ਮਾਰਿਆ

LEAVE A REPLY

Please enter your comment!
Please enter your name here