ਭਾਰਤੀ ਫੁੱਟਬਾਲ ਟੀਮ ਦੇ ਕਪਤਾਨ ਸੁਨੀਲ ਛੇਤਰੀ ਲੈਣਗੇ ਸੰਨਿਆਸ

0
49

ਭਾਰਤੀ ਫੁੱਟਬਾਲ ਟੀਮ ਦੇ ਕਪਤਾਨ ਸੁਨੀਲ ਛੇਤਰੀ ਲੈਣਗੇ ਸੰਨਿਆਸ

ਭਾਰਤ ਦੇ ਫੁੱਟਬਾਲ ਆਈਕਨ ਸੁਨੀਲ ਛੇਤਰੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਸੁਨੀਲ ਛੇਤਰੀ 6 ਜੂਨ ਨੂੰ ਕੁਵੈਤ ਦੇ ਖਿਲਾਫ਼ ਆਪਣਾ ਆਖਰੀ ਅੰਤਰਰਾਸ਼ਟਰੀ ਮੈਚ ਖੇਡਣਗੇ। ਸੁਨੀਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇੱਕ ਵੀਡੀਓ ਪਾ ਕੇ ਆਪਣੇ ਫੈਨਜ਼ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਹੈ। ਵੀਡੀਓ ਵਿੱਚ ਉਨ੍ਹਾਂ ਨੇ ਆਪਣੇ ਸਫ਼ਰ ‘ਤੇ ਗੱਲ ਕੀਤੀ ਹੈ ਤੇ ਕਿਹਾ ਕਿ ਹੁਣ ਨਵੇਂ ਲੋਕਾਂ ਨੂੰ ਮੌਕਾ ਦੇਣ ਦਾ ਸਮਾਂ ਹੈ। 39 ਸਾਲ ਦੇ ਸੁਨੀਲ ਛੇਤਰੀ ਨੇ ਭਾਰਤ ਦੇ ਲਈ ਖੇਡਦੇ ਹੋਏ ਕਈ ਵੱਡੇ ਰਿਕਾਰਡ ਆਪਣੇ ਨਾਮ ਕੀਤੇ ਹਨ।

ਇਹ ਵੀ ਪੜ੍ਹੋ : ਖੜੇ ਟਰੱਕ ਨਾਲ ਟਕਰਾਈ ਬੋਲੈਰੋ, 8 ਲੋਕਾਂ ਦੀ ਹੋਈ ਮੌਤ …

ਸੁਨੀਲ ਛੇਤਰੀ ਭਾਰਤੀ ਫੁੱਟਬਾਲ ਦਾ ਇੱਕ ਮਹੱਤਵਪੂਰਨ ਹਿੱਸਾ ਹਨ। ਉਨ੍ਹਾਂ ਨੇ ਦੇਸ਼ ਦੇ ਲਈ 150 ਮੈਚਾਂ ਵਿੱਚ 94 ਗੋਲ ਕੀਤੇ। ਇੰਟਰਨੈਸ਼ਨਲ ਗੋਲ ਸਕੋਰਰਾਂ ਦੀ ਸੂਚੀ ਵਿੱਚ ਉਹ ਇਸ ਸਮੇਂ ਚੌਥੇ ਸਥਾਨ ‘ਤੇ ਹਨ। ਸੰਨਿਆਸ ਦਾ ਐਲਾਨ ਕਰਦੇ ਹੋਏ ਛੇਤਰੀ ਨੇ ਆਪਣੇ ਸਫ਼ਰ ਨੂੰ ਯਾਦ ਕੀਤਾ ਤੇ ਕਿਹਾ ਕਿ ਮੈਨੂੰ ਅੱਜ ਵੀ ਯਾਦ ਹੈ ਜਦੋਂ ਮੈਂ ਆਪਣਾ ਪਹਿਲਾ ਮੈਚ ਖੇਡਿਆ ਸੀ। ਮੇਰਾ ਪਹਿਲਾ ਮੈਚ, ਮੇਰਾ ਪਹਿਲਾ ਗੋਲ, ਇਹ ਮੇਰੇ ਸਫ਼ਰ ਦਾ ਸਭ ਤੋਂ ਯਾਦਗਾਰ ਪਲ ਰਿਹਾ। ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਂ ਦੇਸ਼ ਦੇ ਲਈ ਇੰਨੇ ਮੈਚ ਖੇਡ ਸਕਾਂਗਾ। ਉਨ੍ਹਾਂ ਨੇ ਅੱਗੇ ਕਿਹਾ ਕਿ ਜਦੋਂ ਉਨ੍ਹਾਂ ਨੇ ਸੰਨਿਆਸ ਲੈਣ ਦਾ ਤੈਅ ਕੀਤਾ ਤਾਂ ਉਨ੍ਹਾਂ ਨੇ ਸਭ ਤੋਂ ਪਹਿਲਾਂ ਆਪਣੇ ਮਾਤਾ-ਪਿਤਾ ਤੇ ਪਤਨੀ ਨੂੰ ਇਸ ਬਾਰੇ ਦੱਸਿਆ।

ਛੇਤਰੀ ਨੇ ਆਪਣੇ ਕਰੀਅਰ ਵਿੱਚ ਛੇ ਮੌਕਿਆਂ ‘ਤੇ AIFF ਪਲੇਅਰ ਆਫ ਦ ਈਅਰ ਐਵਾਰਡ ਜਿੱਤਿਆ

ਸੁਨੀਲ ਛੇਤਰੀ ਨੇ 12 ਜੂਨ 2005 ਨੂੰ ਆਪਣਾ ਇੰਟਰਨੈਸ਼ਨਲ ਡੈਬਿਊ ਕੀਤਾ ਸੀ। ਉਨ੍ਹਾਂ ਨੇ ਆਪਣਾ ਪਹਿਲਾ ਮੈਚ ਪਾਕਿਸਤਾਨ ਦੇ ਖਿਲਾਫ਼ ਖੇਡਿਆ ਸੀ। ਇਸ ਮੈਚ ਵਿੱਚ ਹੀ ਉਨ੍ਹਾਂ ਨੇ ਆਪਣਾ ਪਹਿਲਾ ਇੰਟਰਨੈਸ਼ਨਲ ਗੋਲ ਵੀ ਕੀਤਾ ਸੀ। ਛੇਤਰੀ ਨੇ ਆਪਣੇ ਸ਼ਾਨਦਾਰ ਕਰੀਅਰ ਵਿੱਚ ਛੇ ਮੌਕਿਆਂ ‘ਤੇ AIFF ਪਲੇਅਰ ਆਫ ਦ ਈਅਰ ਐਵਾਰਡ ਜਿੱਤਿਆ। ਇਸ ਤੋਂ ਇਲਾਵਾ ਉਨ੍ਹਾਂ ਨੂੰ 2011 ਵਿੱਚ ਅਰਜੁਨ ਐਵਾਰਡ ਤੇ 2019 ਵਿੱਚ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ।

 

 

LEAVE A REPLY

Please enter your comment!
Please enter your name here