ਭਾਰਤ-ਜ਼ਿੰਬਾਬਵੇ ਚੌਥਾ ਟੀ-20 ਮੈਚ ਅੱਜ, ਟੀਮ ਇੰਡੀਆ ਸੀਰੀਜ਼ ‘ਚ 2-1 ਨਾਲ ਅੱਗੇ
ਭਾਰਤ ਅਤੇ ਜ਼ਿੰਬਾਬਵੇ ਵਿਚਾਲੇ ਖੇਡੀ ਜਾ ਰਹੀ ਪੰਜ ਮੈਚਾਂ ਦੀ ਟੀ-20 ਸੀਰੀਜ਼ ਦਾ ਚੌਥਾ ਮੈਚ ਅੱਜ ਖੇਡਿਆ ਜਾਵੇਗਾ। ਟੀਮ ਇੰਡੀਆ ਇਸ ਸੀਰੀਜ਼ ‘ਚ 2-1 ਨਾਲ ਅੱਗੇ ਹੈ ਅਤੇ ਅੱਜ ਦਾ ਮੈਚ ਜਿੱਤ ਕੇ ਉਹ ਸੀਰੀਜ਼ ਵੀ ਜਿੱਤ ਲਵੇਗੀ।
ਇਹ ਵੀ ਪੜ੍ਹੋ : ਜਲੰਧਰ ਉਪ ਚੋਣ ਵੋਟਾਂ ਦੀ ਗਿਣਤੀ: ‘ਆਪ‘ ਉਮੀਦਵਾਰ 6 ਗੇੜਾਂ ਤੋਂ ਬਾਅਦ 17,964 ਵੋਟਾਂ ਨਾਲ ਅੱਗੇ
ਭਾਰਤ ਨੇ 2 ਜਿੱਤੀਆਂ ਸੀਰੀਜ਼
ਜ਼ਿੰਬਾਬਵੇ ਭਾਰਤ ਖਿਲਾਫ ਹੁਣ ਤੱਕ ਇਕ ਵੀ ਟੀ-20 ਸੀਰੀਜ਼ ਨਹੀਂ ਜਿੱਤ ਸਕਿਆ ਹੈ। ਦੋਵਾਂ ਵਿਚਾਲੇ ਹੁਣ ਤੱਕ ਤਿੰਨ ਸੀਰੀਜ਼ ਖੇਡੀਆਂ ਜਾ ਚੁੱਕੀਆਂ ਹਨ, ਜਿਨ੍ਹਾਂ ‘ਚ ਭਾਰਤ ਨੇ 2 ਜਿੱਤੇ ਜਦਕਿ ਇਕ ਡਰਾਅ ਰਿਹਾ।
ਮੈਚ ਦੇ ਵੇਰਵੇ
ਭਾਰਤ ਬਨਾਮ ਜ਼ਿੰਬਾਬਵੇ, ਹਰਾਰੇ ਸਪੋਰਟਸ ਕਲੱਬ
ਮਿਤੀ-13 ਜੂਨ
ਟਾਸ- ਸ਼ਾਮ 4:00 ਵਜੇ, ਮੈਚ ਸ਼ੁਰੂ- ਸ਼ਾਮ 4:30 ਵਜੇ