ਪੈਰਿਸ ਓਲੰਪਿਕ ‘ਚ ਭਾਰਤ ਨੇ ਜਿਤਿਆ ਕੁਸ਼ਤੀ ‘ਚ ਪਹਿਲਾ ਤਗਮਾ||Sports news

0
52

ਪੈਰਿਸ ਓਲੰਪਿਕ ‘ਚ ਭਾਰਤ ਨੇ ਜਿਤਿਆ ਕੁਸ਼ਤੀ ‘ਚ ਪਹਿਲਾ ਤਗਮਾ

21 ਸਾਲ 24 ਦਿਨ ਦੀ ਉਮਰ ਵਿੱਚ ਅਮਨ ਸਹਿਰਾਵਤ ਭਾਰਤ ਦਾ ਸਭ ਤੋਂ ਘੱਟ ਉਮਰ ਦਾ ਓਲੰਪਿਕ ਤਗਮਾ ਜੇਤੂ ਬਣ ਗਿਆ ਹੈ। ਬੀਤੇ ਸ਼ੁੱਕਰਵਾਰ ਨੂੰ ਅਮਨ ਨੇ ਪੈਰਿਸ ਓਲੰਪਿਕ ‘ਚ ਭਾਰਤ ਦਾ ਪਹਿਲਾ ਕੁਸ਼ਤੀ ਤਮਗਾ ਜਿੱਤਿਆ। ਇਸ ਨਾਲ ਅਮਨ ਨੇ ਭਾਰਤੀ ਪਹਿਲਵਾਨਾਂ ਦੀ ਵਿਰਾਸਤ ਨੂੰ ਅੱਗੇ ਵਧਾਇਆ, ਜਿਸ ਦੀ ਨੀਂਹ ਕੇਡੀ ਜਾਧਵ ਨੇ 1952 ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਰੱਖੀ ਸੀ। ਭਾਰਤੀ ਪਹਿਲਵਾਨਾਂ ਨੇ ਲਗਾਤਾਰ 5ਵੀਆਂ ਓਲੰਪਿਕ ਖੇਡਾਂ ਵਿੱਚ ਤਗਮੇ ਜਿੱਤੇ ਹਨ।

ਇਹ ਵੀ ਪੜ੍ਹੋ: ਪੰਜਾਬ ਦੇ 5 ਜ਼ਿਲ੍ਹਿਆਂ ਵਿੱਚ ਅੱਜ ਮੀਂਹ ਦਾ ਅਲਰਟ ਜਾਰੀ, ਪੜ੍ਹੋ ਵੇਰਵਾ

ਅਮਨ ਨੇ ਫ੍ਰੀ-ਸਟਾਈਲ 57 ਕਿਲੋਗ੍ਰਾਮ ਵਰਗ ਵਿੱਚ ਪੋਰਟੋ ਰੀਕੋ ਦੇ ਡੇਰਿਅਨ ਟੋਈ ਕਰੂਜ਼ ਨੂੰ 13-5 ਨਾਲ ਹਰਾਇਆ। ਇਹ ਆਸਾਨ ਨਹੀਂ ਸੀ, ਇਸ ਮੈਚ ਤੋਂ ਠੀਕ ਪਹਿਲਾਂ ਉਸ ਦਾ ਭਾਰ 61 ਕਿਲੋ ਤੋਂ ਵੱਧ ਹੋ ਗਿਆ ਸੀ। ਪਰ ਅਮਨ ਅਤੇ ਉਸ ਦੇ ਕੋਚ ਨੇ ਸਿਰਫ 10 ਘੰਟਿਆਂ ਵਿੱਚ 4.6 ਕਿਲੋ ਭਾਰ ਘਟਾ ਦਿੱਤਾ।

 

LEAVE A REPLY

Please enter your comment!
Please enter your name here