ਟੀਮ ਇੰਡੀਆ ਦੇ ਨੌਜਵਾਨ ਬੱਲੇਬਾਜ਼ ਈਸ਼ਾਨ ਕਿਸ਼ਨ ਨੇ ਬੰਗਲਾਦੇਸ਼ ਖਿਲਾਫ਼ ਖੇਡੇ ਜਾ ਰਹੇ ਤੀਜੇ ਵਨਡੇ ‘ਚ ਇਤਿਹਾਸ ਰਚ ਦਿੱਤਾ ਹੈ।ਕਪਤਾਨ ਰੋਹਿਤ ਸ਼ਰਮਾ ਦੀ ਜਗ੍ਹਾ ਤੀਜੇ ਵਨਡੇ ‘ਚ ਪਲੇਇੰਗ-11 ਦਾ ਹਿੱਸਾ ਬਣੇ ਈਸ਼ਾਨ ਕਿਸ਼ਨ ਨੇ ਅੰਤਰਰਾਸ਼ਟਰੀ ਕ੍ਰਿਕਟ ‘ਚ ਸਭ ਤੋਂ ਤੇਜ਼ ਦੋਹਰਾ ਸੈਂਕੜਾ ਲਗਾਇਆ ਹੈ। ਉਸ ਨੇ ਇਹ ਕਾਰਨਾਮਾ 126 ਗੇਂਦਾਂ ਵਿੱਚ ਕੀਤਾ ਹੈ।
24 ਸਾਲਾ ਕਿਸ਼ਨ ਨੇ ਕ੍ਰਿਸ ਗੇਲ (138 ਗੇਂਦਾਂ ‘ਤੇ) ਨੂੰ ਪਿੱਛੇ ਛੱਡ ਦਿੱਤਾ। ਗੇਲ ਨੇ ਇਹ ਕਾਰਨਾਮਾ 2015 ‘ਚ ਜ਼ਿੰਬਾਬਵੇ ਖਿਲਾਫ ਕੀਤਾ ਸੀ।
ਈਸ਼ਾਨ ਕਿਸ਼ਨ ਨੇ ਇੱਥੇ ਦੋਹਰਾ ਸੈਂਕੜਾ ਲਗਾ ਕੇ ਬੰਗਲਾਦੇਸ਼ੀ ਗੇਂਦਬਾਜ਼ਾਂ ਦੇ ਛੱਕੇ ਛੁਡਾ ਦਿੱਤੇ ਹਨ। ਇਸ ਦੇ ਨਾਲ ਹੀ ਈਸ਼ਾਨ ਕਿਸ਼ਨ ਵਨਡੇ ਕ੍ਰਿਕਟ ‘ਚ ਦੋਹਰਾ ਸੈਂਕੜਾ ਲਗਾਉਣ ਵਾਲੇ ਚੌਥੇ ਬੱਲੇਬਾਜ਼ ਬਣ ਗਏ ਹਨ।
ਈਸ਼ਾਨ ਕਿਸ਼ਨ ਨੇ 126 ਗੇਂਦਾਂ ‘ਚ ਆਪਣਾ ਦੋਹਰਾ ਸੈਂਕੜਾ ਪੂਰਾ ਕੀਤਾ ਹੈ, ਜਿਸ ‘ਚ ਉਨ੍ਹਾਂ ਨੇ 23 ਚੌਕੇ ਅਤੇ 9 ਛੱਕੇ ਲਗਾਏ। ਈਸ਼ਾਨ ਨੇ ਲਗਭਗ 160 ਦੇ ਸਟ੍ਰਾਈਕ ਰੇਟ ਨਾਲ ਸਕੋਰ ਬਣਾਇਆ। ਈਸ਼ਾਨ ਕਿਸ਼ਨ ਨੇ ਇਸ ਇਤਿਹਾਸਕ ਪਾਰੀ ਵਿੱਚ ਕਈ ਰਿਕਾਰਡ ਆਪਣੇ ਨਾਂ ਕੀਤੇ ਹਨ। ਦੋਹਰਾ ਸੈਂਕੜਾ ਬਣਾਉਣ ਤੋਂ ਥੋੜ੍ਹੀ ਦੇਰ ਬਾਅਦ ਈਸ਼ਾਨ ਕਿਸ਼ਨ ਆਊਟ ਹੋ ਗਏ ਅਤੇ ਉਨ੍ਹਾਂ ਦੀ ਪਾਰੀ 210 ਦੇ ਸਕੋਰ ‘ਤੇ ਸਮਾਪਤ ਹੋ ਗਈ। ਈਸ਼ਾਨ ਨੇ 131 ਗੇਂਦਾਂ ਵਿੱਚ 210 ਦੌੜਾਂ ਬਣਾਈਆਂ, ਜਿਸ ਵਿੱਚ 24 ਚੌਕੇ, 10 ਛੱਕੇ ਸ਼ਾਮਲ ਸਨ।
ਇਹ ਵੀ ਪੜ੍ਹੋ: ਪਤੰਗ ਨੂੰ ਫੜ੍ਹਦਾ ਹੋਇਆ ਹਾਈਵੋਲਟੇਜ ਤਾਰਾਂ ਦੀ ਚਪੇਟ ‘ਚ ਆਇਆ 12 ਸਾਲ ਦਾ ਬੱਚਾ
ਦੱਸ ਦੇਈਏ ਕਿ ਵਨਡੇ ਇੰਟਰਨੈਸ਼ਨਲ ਕ੍ਰਿਕਟ ਵਿਚ ਇਹ ਕਿਸੇ ਵੀ ਬੱਲੇਬਾਜ਼ ਦਾ ਸਭ ਤੋਂ ਤੇਜ਼ ਦੋਹਰਾ ਸੈਂਕੜਾ ਹੈ ਅਤੇ ਇਹ ਇਸ ਤਰ੍ਹਾਂ ਵਰਲਡ ਰਿਕਾਰਡ ਹੈ। ਉਨ੍ਹਾਂ ਤੋਂ ਪਹਿਲਾਂ ਕ੍ਰਿਸ ਗੇਲ 138 ਗੇਂਦਾਂ ਵਿਚ ਅਤੇ ਵਰਿੰਦਰ ਸਹਿਵਾਗ ਨੇ 140 ਗੇਂਦਾਂ ਵਿਚ ਦੋਹਰਾ ਸੈਂਕੜਾ ਲਗਾਇਆ ਸੀ। ਉਹ ਵਨਡੇ ਕ੍ਰਿਕਟ ਵਿਚ ਦੋਹਰਾ ਸੈਂਕੜਾ ਲਗਾਉਣ ਵਾਲੇ ਚੌਥੇ ਭਾਰਤੀ ਖਿਡਾਰੀ ਹਨ। ਇਸ਼ਾਨ ਤੋਂ ਪਹਿਲਾਂ ਭਾਰਤ ਲਈ ਵਨਡੇ ਇੰਟਰਨੈਸ਼ਨਲ ਕ੍ਰਿਕਟ ਵਿਚ ਸਚਿਨ ਤੇਂਦੁਲਕਰ, ਵਰਿੰਦਰ ਸਹਿਵਾਗ ਅਤੇ ਰੋਹਿਤ ਸ਼ਰਮਾ (3 ਵਾਰ) ਨੇ ਦੋਹਰਾ ਸੈਂਕੜਾ ਜੜਿਆ ਹੋਇਆ ਹੈ।